Breaking News
Home / ਜੀ.ਟੀ.ਏ. ਨਿਊਜ਼ / ਫਾਰਮਾਕੇਅਰ ਡੀਲ ਨਾਲ ਖਜ਼ਾਨੇ ਉੱਤੇ ਨਹੀਂ ਪਵੇਗਾ ਵਿੱਤੀ ਬੋਝ : ਫਰੀਲੈਂਡ

ਫਾਰਮਾਕੇਅਰ ਡੀਲ ਨਾਲ ਖਜ਼ਾਨੇ ਉੱਤੇ ਨਹੀਂ ਪਵੇਗਾ ਵਿੱਤੀ ਬੋਝ : ਫਰੀਲੈਂਡ

ਓਟਵਾ/ਬਿਊਰੋ ਨਿਊਜ਼ : ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਐਨਡੀਪੀ ਨਾਲ ਫਾਰਮਾਕੇਅਰ ਬਾਰੇ ਕੀਤੇ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਜਾ ਰਹੀ ਹੈ ਤੇ ਇਸ ਨਾਲ ਖਜ਼ਾਨੇ ਉੱਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ।
ਐਨਡੀਪੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਲਿਬਰਲਾਂ ਨਾਲ ਫਾਰਮਾਕੇਅਰ ਬਾਰੇ ਹੋਈ ਡੀਲ ਨੂੰ ਅਮਲੀ ਰੂਪ ਮਿਲਣ ਵਾਲਾ ਹੈ। ਇਸ ਡੀਲ ਤਹਿਤ ਹਰ ਕੈਨੇਡੀਅਨ, ਜਿਸ ਕੋਲ ਹੈਲਥ ਕਾਰਡ ਹੈ, ਨੂੰ ਡਾਇਬਟੀਜ਼ ਦੀ ਦਵਾਈ ਤੇ ਗਰਭ ਨਿਰੋਧਕ ਦਵਾਈ ਮੁਫਤ ਮਿਲੇਗੀ। ਦੋਵਾਂ ਪਾਰਟੀਆਂ ਦਰਮਿਆਨ ਹੋਏ ਸਪਲਾਈ ਐਂਡ ਕੌਨਫੀਡੈਂਸ ਅਗਰੀਮੈਂਟ ਦੇ ਮਜ਼ਬੂਤ ਥੰਮ੍ਹ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਦੇ ਇੱਕ ਹਿੱਸੇ ਨੂੰ ਹਾਲ ਦੀ ਘੜੀ ਕਵਰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਇਸ ਹਫਤੇ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪੋਲਿਸ਼ ਮਿਲਟਰੀ ਟਿਕਾਣੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਵਿੱਤੀ ਤੌਰ ਉੱਤੇ ਜ਼ਿੰਮੇਵਾਰ ਰਹਿੰਦਿਆਂ ਉਨ੍ਹਾਂ ਦੀ ਸਰਕਾਰ ਕੈਨੇਡੀਅਨਜ਼ ਵਿੱਚ ਨਿਵੇਸ਼ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ 2026-27 ਦੇ ਸ਼ੁਰੂ ਵਿੱਚ ਘਾਟੇ ਨੂੰ ਜੀਡੀਪੀ ਦਾ ਇੱਕ ਫੀ ਸਦੀ ਤੋਂ ਹੇਠਾਂ ਰੱਖਣ ਦਾ ਫੈਸਲਾ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਵਿੱਤੀ ਵਰ੍ਹੇ ਦੇ ਘਾਟੇ ਨੂੰ ਬਸੰਤ ਵਿੱਚ ਪੇਸ਼ ਕੀਤੇ ਬਜਟ ਵਿੱਚ ਦਰਸਾਏ ਗਏ 40.1 ਬਿਲੀਅਨ ਡਾਲਰ ਜਿੰਨਾਂ ਜਾਂ ਇਸ ਤੋਂ ਘੱਟ ਰੱਖਣ ਦਾ ਤਹੱਈਆ ਪ੍ਰਗਟਾਇਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …