Breaking News
Home / ਜੀ.ਟੀ.ਏ. ਨਿਊਜ਼ / ਐਰਾਈਵਕੈਨ ਨਾਲ ਜੁੜੇ ਵਿਹਲੇ ਕਾਂਟਰੈਕਟਰਜ ਤੋਂ ਫੰਡ ਵਾਪਿਸ ਲੈਣ ਲਈ ਹਾਊਸ ਵਿੱਚ ਮਤਾ ਪਾਸ

ਐਰਾਈਵਕੈਨ ਨਾਲ ਜੁੜੇ ਵਿਹਲੇ ਕਾਂਟਰੈਕਟਰਜ ਤੋਂ ਫੰਡ ਵਾਪਿਸ ਲੈਣ ਲਈ ਹਾਊਸ ਵਿੱਚ ਮਤਾ ਪਾਸ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਇੱਕਜੁੱਟ ਹੋ ਕੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਹ ਮੰਗ ਕੀਤੀ ਗਈ ਕਿ ਉਹ 100 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਐਰਾਈਵਕੈਨ ਕਾਂਟਰੈਕਟਰਜ਼ ਅਤੇ ਸਬ ਕਾਂਟਰੈਕਟਰਜ ਤੋਂ ਫੰਡ ਵਾਪਿਸ ਲੈਣ ਜਿਨ੍ਹਾਂ ਨੇ ਕੋਈ ਕੰਮ ਹੀ ਨਹੀਂ ਕੀਤਾ।
ਮੁੱਖ ਵਿਰੋਧੀ ਧਿਰ ਦੇ ਆਗੂ ਪਇਏਰ ਪੌਲੀਏਵਰ ਵੱਲੋਂ ਲਿਆਂਦਾ ਇਹ ਮਤਾ 149 ਦੇ ਮੁਕਾਬਲੇ 170 ਵੋਟਾਂ ਨਾਲ ਪਾਸ ਹੋਇਆ।
ਸਿਰਫ ਲਿਬਰਲਾਂ ਵੱਲੋਂ ਇਸ ਮਤੇ ਖਿਲਾਫ ਵੋਟ ਪਾਈ ਗਈ। ਇਸ ਮਤੇ ਵਿੱਚ ਇਹ ਮੰਗ ਵੀ ਕੀਤੀ ਗਈ ਕਿ ਫੈਡਰਲ ਸਰਕਾਰ 18 ਮਾਰਚ ਤੱਕ ਐਰਾਈਵਕੈਨ ਨਾਲ ਸਬੰਧਤ ਸਿੱਧੀ ਜਾਂ ਇਸ ਨਾਲ ਜੁੜੀ ਹੋਈ ਕਿਸੇ ਵੀ ਤਰ੍ਹਾਂ ਦੀ ਲਾਗਤ ਵਾਲੀ ਰਿਪੋਰਟ ਪੇਸ਼ ਕਰੇ। ਅਸਲ ਵਿੱਚ ਵਿਰੋਧੀ ਪਾਰਟੀਆਂ ਇਹ ਵੇਖਣਾ ਚਾਹੁੰਦੀਆਂ ਹਨ ਕਿ ਇਸ ਐਪ ਉੱਤੇ ਕੰਮ ਕਰਨ ਵਾਲੇ ਪਬਲਿਕ ਸਰਵੈਂਟਸ ਨੂੰ ਕਿਸੇ ਕਿਸਮ ਦੇ ਬੋਨਸ ਤਾਂ ਨਹੀਂ ਦਿੱਤੇ ਗਏ, ਇਸ ਉੱਤੇ ਕੋਈ ਕਾਨੂੰਨੀ ਜਾਂ ਖੋਜ ਸਬੰਧੀ ਕੋਈ ਹੋਰ ਲਾਗਤ ਤਾਂ ਨਹੀਂ ਆਈ ਜਾਂ ਫਿਰ ਪਬਲਿਕ ਰਿਲੇਸ਼ਨਜ ਸਬੰਧੀ ਕੋਈ ਖਰਚੇ ਤਾਂ ਨਹੀਂ ਹੋਏ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …