ਟੋਰਾਂਟੋ :ਕੈਨੇਡਾ ਆਉਣ ਵਾਲੇ ਮੈਕਸਿਕੋ ਦੇ ਕੁੱਝ ਨਾਗਰਿਕਾਂ ਉੱਤੇ ਵੀਜਾ ਸਬੰਧੀ ਸ਼ਰਤਾਂ ਮੁੜ ਲਾਈਆਂ ਜਾਣਗੀਆਂ। ਕੰਸਰਵੇਟਿਵਾਂ ਨੇ ਸਰਕਾਰ ਤੋਂ ਇਨ੍ਹਾਂ ਵੀਜਾ ਨਿਯਮਾਂ ਨੂੰ ਮੁੜ ਲਾਗੂ ਕਰਨ ਦੀ ਮੰਗ ਕੀਤੀ ਸੀ। ਕੰਸਰਵੇਟਿਵਾਂ ਵੱਲੋਂ ਰਫਿਊਜ਼ੀ ਸਬੰਧੀ ਦਾਅਵੇ ਠੁਕਰਾਏ ਜਾਣ ਦੇ ਮੁੱਦੇ ਉੱਤੇ ਚਿੰਤਾ ਪ੍ਰਗਟਾਈ ਜਾ ਰਹੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਾਲਾਂ ਵਿੱਚ ਮੈਕਸਿਕੋ ਤੋਂ ਪਨਾਹ ਲੈਣ ਲਈ ਕੈਨੇਡਾ ਨੂੰ ਮਿਲ ਰਹੀਆਂ ਅਰਜੀਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਪਰ ਮੈਕਸਿਕੋ ਦੇ ਬਿਨੈਕਾਰਾਂ ਨੂੰ ਹੋਰਨਾਂ ਦੇਸ਼ਾਂ ਦੇ ਬਿਨੈਕਾਰਾਂ ਨਾਲੋਂ ਘੱਟ ਰਫਿਊਜੀ ਦਰਜਾ ਹਾਸਲ ਹੋ ਰਿਹਾ ਹੈ।
ਅਜਿਹਾ ਅੰਸਕ ਤੌਰ ਉੱਤੇ 2016 ਵਿੱਚ ਸਰਕਾਰ ਵੱਲੋਂ ਮੈਕਸਿਕੋ ਦੇ ਲੋਕਾਂ ਤੋਂ ਵੀਜ਼ਾ ਦੀ ਸ਼ਰਤ ਹਟਾ ਲਏ ਜਾਣ ਦੇ ਫੈਸਲੇ ਕਾਰਨ ਹੋ ਰਿਹਾ ਹੈ। ਇਸ ਫੈਸਲੇ ਕਾਰਨ ਮੈਕਸਿਕੋ ਦੇ ਲੋਕਾਂ ਲਈ ਕੈਨੇਡਾ ਵਿੱਚ ਪਨਾਹ ਲੈਣਾ ਸੁਖਾਲਾ ਹੋ ਗਿਆ ਸੀ।