ਓਟਵਾ/ਬਿਊਰੋ ਨਿਊਜ਼ : ਅਮਰੀਕਾ ਤੇ ਜਰਮਨੀ ਵੱਲੋਂ ਬੈਟਲ ਟੈਂਕ ਯੂਕਰੇਨ ਭੇਜਣ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਗਈਆਂ ਹਨ। ਪਰ ਕੈਨੇਡਾ ਅਜੇ ਵੀ ਇਹ ਨਹੀਂ ਦੱਸ ਰਿਹਾ ਕਿ ਅਜਿਹਾ ਕਦਮ ਚੁੱਕਣ ਦੀ ਫੈਡਰਲ ਸਰਕਾਰ ਦੀ ਵੀ ਕੋਈ ਯੋਜਨਾ ਹੈ ਜਾਂ ਨਹੀਂ।
ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਵਾਸ਼ਿੰਗਟਨ ਵੱਲੋਂ ਐਮ 1 ਅਬਰਾਮ ਟੈਂਕ ਯੂਕਰੇਨ ਭੇਜਣ ਦੇ ਫੈਸਲੇ ਨੂੰ ਮਨਜੂਰੀ ਦਿੱਤੀ ਜਾਣ ਵਾਲੀ ਹੈ। ਰੂਸ ਵੱਲੋਂ ਵਿੱਢੀ ਗਈ ਜੰਗ ਵਿੱਚ ਯੂਕਰੇਨ ਦੀ ਮਦਦ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜਰਮਨੀ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਲੈਪਰਡ 2 ਟੈਂਕਸ ਯੂਕਰੇਨ ਭੇਜਣ ਲਈ ਪੋਲੈਂਡ ਵੱਲੋਂ ਕੀਤੀ ਗਈ ਬੇਨਤੀ ਉੱਤੇ ਉਨ੍ਹਾਂ ਵੱਲੋਂ ਮਨਜੂਰੀ ਦੀ ਮੋਹਰ ਲਾਈ ਜਾਵੇਗੀ।
ਜਰਮਨੀ ਵਿੱਚ ਤਿਆਰ ਟੈਂਕਾਂ ਨੂੰ ਮੁੜ ਐਕਸਪੋਰਟ ਕਰਨ ਲਈ ਬਰਲਿਨ ਚਾਹੁੰਦਾ ਹੈ ਕਿ ਦੇਸ਼ਾਂ ਵੱਲੋਂ ਉਸ ਤੋਂ ਇਜਾਜਤ ਲਈ ਜਾਵੇ। ਲੰਘੇ ਦਿਨੀਂ ਵਿਦੇਸ਼ ਮੰਤਰੀ ਮਿਲੇਨੀ ਜੌਲੀ ਨੇ ਇਹ ਨਹੀਂ ਦੱਸਿਆ ਕਿ ਕੈਨੇਡਾ ਵੱਲੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਕੀਤਾ ਜਾ ਰਿਹਾ ਹੈ ਜਾਂ ਨਹੀਂ। ਫਰੈਂਚ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਆਖਿਆ ਕਿ ਹਾਲ ਦੀ ਘੜੀ ਉਹ ਐਨਾ ਹੀ ਆਖ ਸਕਦੀ ਹੈ ਕਿ ਉਹ ਆਪਣੇ ਭਾਈਵਾਲਾਂ ਨਾਲ ਪੂਰਾ ਸਹਿਯੋਗ ਕਰਨਗੇ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਫੌਜ ਕੋਲ 112 ਲੈਪਰਡ 2 ਟੈਂਕ ਹਨ। ਪਰ ਕੁੱਝ ਵਿਸਲੇਸ਼ਕਾਂ ਦਾ ਕਹਿਣਾ ਹੈ ਕਿ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਕੈਨੇਡਾ ਨੂੰ ਆਪਣੀਆਂ ਟਰੇਨਿੰਗ ਤੇ ਆਪਰੇਸ਼ਨਲ ਲੋੜਾਂ ਵੇਖਣੀਆਂ ਹੋਣਗੀਆਂ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਇਹ ਨਹੀਂ ਦੱਸ ਸਕੀ ਕਿ ਕੈਨੇਡਾ ਇਸ ਮੁੱਦੇ ਉੱਤੇ ਕਿਸ ਤਰ੍ਹਾਂ ਅੱਗੇ ਵਧੇਗਾ। ਪਰ ਉਨ੍ਹਾਂ ਇਹ ਜਰੂਰ ਆਖਿਆ ਕਿ ਯੂਕਰੇਨ ਦੀ ਇਸ ਸੰਘਰਸ਼ ਦੀ ਘੜੀ ਵਿੱਚ ਸਭ ਤੋਂ ਵੱਧ ਫੰਡ ਦੇਣ ਵਾਲਿਆਂ ਵਿੱਚ ਕੈਨੇਡਾ ਮੋਹਰੀ ਹੈ।
ਹੈਮਿਲਟਨ, ਓਨਟਾਰੀਓ ਵਿੱਚ ਚੱਲ ਰਹੀ ਲਿਬਰਲਾਂ ਦੀ ਕੈਬਨਿਟ ਰਟਰੀਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਸ ਸਾਲ ਯੂਕਰੇਨ ਦੀ ਜਿੱਤ ਨਾਲ ਗਲੋਬਲ ਅਰਥਚਾਰੇ ਦੇ ਨਾਲ ਨਾਲ ਕੈਨੇਡਾ ਨੂੰ ਹੁਲਾਰਾ ਮਿਲੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …