-2 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼ਕੋਵਿਡ-19 ਟੀਕਾਕਰਣ ਦੀ ਸ਼ੁਰੂਆਤ ਨਾਲ ਕੈਨੇਡੀਅਨਾਂ ਵਿਚ ਉਮੀਦ ਦੀ ਕਿਰਨ ਜਾਗੀ :...

ਕੋਵਿਡ-19 ਟੀਕਾਕਰਣ ਦੀ ਸ਼ੁਰੂਆਤ ਨਾਲ ਕੈਨੇਡੀਅਨਾਂ ਵਿਚ ਉਮੀਦ ਦੀ ਕਿਰਨ ਜਾਗੀ : ਸੋਨੀਆ ਸਿੱਧੂ

ਬਰੈਂਪਟਨ : ਫਾਈਜ਼ਰ-ਬਾਇਓਐਨਟੈਕ ਕੰਪਨੀ ਵੱਲੋਂ ਬਣਾਈ ਗਈ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ ਲੰਘੇ ਵੀਕਐਂਡ ਨੂੰ ਕੈਨੇਡਾ ਪਹੁੰਚ ਗਈ ਹੈ। ਸੋਮਵਾਰ ਨੂੰ ਓਨਟਾਰੀਓ ਤੇ ਕਿਊਬੈਕ ਵਿੱਚ ਪਹਿਲੇ ਗਰੁੱਪ ਨੂੰ ਡੋਜ਼ਾਂ ਦਿੱਤੀਆਂ ਗਈਆਂ ਅਤੇ ਦੇਸ਼ ਦੀ ਸਭ ਤੋਂ ਵੱਡੀ ਟੀਕਾਕਰਣ ਕੰਪੇਨ ਦੀ ਸ਼ੁਰੂਆਤ ਹੋਈ ਹੈ। ਇਸ ਮੌਕੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਇਸੇ ਮਹੀਨੇ ਦੇ ਅੰਤ ਤੱਕ ਮੋਡਰਨਾ ਕੰਪਨੀ ਦੇ ਟੀਕੇ ਦੀਆਂ 168,000 ਖੁਰਾਕਾਂ ਕੈਨੇਡਾ ਵਿੱਚ ਪਹੁੰਚ ਜਾਣਗੀਆਂ ਅਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ 48 ਘੰਟਿਆਂ ਵਿੱਚ ਸੂਬਿਆਂ ਅਤੇ ਸ਼ਹਿਰਾਂ ਵਿੱਚ ਵੰਡ ਦਿੱਤਾ ਜਾਵੇਗਾ। ਨਾਲ ਹੀ, ਸਾਡੇ ਕੋਲ ਦੇਸ਼ ਭਰ ਵਿੱਚ ਇਨ੍ਹਾਂ ਡੋਜ਼ਾਂ ਦਾ ਪ੍ਰਬੰਧਨ ਕਰਨ ਲਈ 70 ਸਾਈਟਾਂ ਤਿਆਰ ਹੋ ਚੁੱਕੀਆਂ ਹਨ। ਜ਼ਿਕਰਯੋਗ ਕਿ ਇਸ ਹਫਤੇ ਦੌਰਾਨ 10 ਸੂਬਿਆਂ ਵਿਚ ਵੱਖੋ-ਵੱਖ 14 ਸਾਈਟਾਂ ਪਹਿਲਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ‘ਤੇ ਕੋਵਿਡ-19 ਵੈਕਸੀਨ ਦੀਆਂ 30,000 ਮੁੱਢਲੀਆਂ ਡੋਜ਼ਾਂ ਦਿੱਤੀਆਂ ਜਾਣ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਗਿਆ ਹੈ। ਇਸ ਪੂਰੇ ਪ੍ਰੋਗਰਾਮ ਦੀ ਨਿਗਰਾਨੀ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਤਜ਼ਰਬੇਕਾਰ ਅਤੇ ਉੱਘੇ ਫੌਜੀ ਅਧਿਕਾਰੀ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਸੌਂਪੀ ਗਈ ਹੈ। ਸੋਨੀਆ ਸਿੱਧੂ ਨੇ ਦੱਸਿਆ ਕਿ ਵੈਕਸੀਨ ਦੀ ਤਰਜੀਹ ਲਾਂਗ ਟਰਮ ਕੇਅਰ ਹੋਮਜ਼ ਅਤੇ ਫਰੰਟਲਾਈਨ ਹੈਲਥ ਕੇਅਰ ਵਰਕਰਾਂ ਨੂੰ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਸਾਰੇ ਕੈਨੇਡੀਅਨਜ਼ ਲਈ ਇਹ ਵੈਕਸੀਨ ਉਪਲਬਧ ਹੋ ਜਾਵੇਗੀ। ਸੋਨੀਆ ਸਿੱਧੂ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਕੈਨੇਡਾ ਫੈੱਡਰਲ ਸਰਕਾਰ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਹੈ ਕਿ ਪਿਛਲੇ ਨੌਂ ਮਹੀਨੇ ਸਾਰੀ ਦੁਨੀਆ ਅਤੇ ਕੈਨੇਡੀਅਨਾਂ ਲਈ ਬਹੁਤ ਮੁਸ਼ਕਲ ਭਰੇ ਰਹੇ ਹਨ, ਖ਼ਾਸਕਰ ਲੌਂਗ ਟਰਮ ਹੋਮ ਕੇਅਰ ਅਤੇ ਫਰੰਟਲਾਈਨ ਵਰਕਰਾਂ ਲਈ। ਪਰ, ਸਾਡੀ ਸਰਕਾਰ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਹਰ ਕਦਮ ‘ਤੇ ਕੈਨੇਡੀਅਨਾਂ ਦੀ ਮਦਦ ਲਈ ਖੜ੍ਹਿਆ ਜਾਵੇ। ਕੋਵਿਡ-19 ਦੇ ਸ਼ੁਰੂਆਤੀ ਦਿਨਾਂ ਤੋਂ ਵਿੱਤੀ ਮਦਦ ਦੇਣ ਦੀ ਗੱਲ ਹੋਵੇ ਜਾਂ ਸਭ ਤੋਂ ਜ਼ਿਆਦਾ ਕੰਪਨੀਆਂ ਨਾਲ ਕੋਵਿਡ-19 ਵੈਕਸੀਨ ਸਬੰਧੀ ਖਰੀਦ ਸਮਝੌਤੇ ਕਰਨ ਬਾਰੇ, ਫੱੈਡਰਲ ਸਰਕਾਰ ਨੇ ਕੈਨੇਡੀਅਨਜ਼ ਦੀ ਸਿਹਤ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧਤਾ ਦਿਖਾਈ ਹੈ। ਕੈਨੇਡਾ ਵਿਚ ਕੋਵਿਡ-19 ਵੈਕਸੀਨੇਸ਼ਨ ਦੀ ਸ਼ੂਰੂਆਤ ਹੋ ਚੁੱਕੀ ਹੈ, ਜਿਸ ਨਾਲ ਸਾਨੂੰ ਸਾਰਿਆਂ ਨੂੰ ਹੁਣ ਆਸ ਦੀ ਇੱਕ ਕਿਰਨ ਨਜ਼ਰ ਆਉਣ ਲੱਗੀ ਹੈ।

RELATED ARTICLES
POPULAR POSTS