ਉਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਯੂਨੀਵਰਸਿਟੀਜ਼ ਤੇ ਕਾਲਜਾਂ ਦੀਆਂ ਟਿਊਸ਼ਨ ਫੀਸਾਂ 10 ਫੀਸਦੀ ਤੱਕ ਘਟਾਈਆਂ ਜਾ ਸਕਦੀਆਂ ਹਨ। ਇਸ ਸਬੰਧ ਵਿੱਚ ਫੋਰਡ ਸਰਕਾਰ ਵੱਲੋਂ ਜਲਦੀ ਹੀ ਨਵਾਂ ਖਰੜਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ ਬਾਰੇ ਕੁੱਝ ਵੀ ਸਪਸ਼ਟ ਨਹੀਂ ਹੈ।ઠਪ੍ਰਸਤਾਵਿਤ ਰਵੀਜ਼ਨ ਤਹਿਤ ਸਤੰਬਰ, 2019 ਵਿੱਚ ਸਥਾਨਕ ਵਿਦਿਆਰਥੀਆਂ ਨੂੰ ਘੱਟ ਫੀਸ ਅਦਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਇਹ ਫੀਸ 2020-21 ਸਕੂਲ ਵਰ੍ਹੇ ਦੌਰਾਨ ਵੀ ਘੱਟ ਹੀ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਨਾਲ ਓਨਟਾਰੀਓ ਦੇ ਵਿਦਿਆਰਥੀਆਂ ਦੀਆਂ ਜੇਬ੍ਹਾਂ ਵਿੱਚ ਹੋਰ ਜ਼ਿਆਦਾ ਪੈਸੇ ਰਹਿਣਗੇ।ઠਮਨਿਸਟਰ ਆਫ ਟਰੇਨਿੰਗ, ਕਾਲਜਿਜ਼ ਐਂਡ ਯੂਨੀਵਰਸਿਟੀਜ਼ ਮੈਰਿਲੀ ਫੁਲਰਟਨ ਨੇ ਇਸ ਵਿਸ਼ੇ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਫੁਲਰਟਨ ਦੀ ਤਰਜ਼ਮਾਨ ਨੇ ਆਖਿਆ ਕਿ ਉਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ (ਓਐਸਏਪੀ) ਨਾਲ ਕੀ ਹੋਵੇਗਾ ਇਸ ਬਾਰੇ ਉਹ ਕੋਈ ਕਿਆਸਰਾਈਆਂ ਨਹੀਂ ਲਗਾਉਣਗੇ। ਇਸ ਪ੍ਰੋਗਰਾਮ ਦਾ ਮੁਲਾਂਕਣ ਪਿਛਲੀ ਲਿਬਰਲ ਸਰਕਾਰ ਤਹਿਤ ਕੀਤਾ ਗਿਆ ਸੀ। ਅਜਿਹਾ ਘੱਟ ਆਮਦਨ ਵਾਲੇ ਵਿਦਿਆਰਥੀਆਂ ਨੂੰ ਟਿਊਸ਼ਨ ਗ੍ਰਾਂਟ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …