4.7 C
Toronto
Tuesday, November 18, 2025
spot_img
Homeਜੀ.ਟੀ.ਏ. ਨਿਊਜ਼ਏਅਰ ਕੈਨੇਡਾ ਦਾ ਜਹਾਜ਼ ਟੇਕਆਫ ਤੋਂ ਬਾਅਦ ਪੀਅਰਸਨ ਹਵਾਈ ਅੱਡੇ 'ਤੇ ਪਰਤਿਆ

ਏਅਰ ਕੈਨੇਡਾ ਦਾ ਜਹਾਜ਼ ਟੇਕਆਫ ਤੋਂ ਬਾਅਦ ਪੀਅਰਸਨ ਹਵਾਈ ਅੱਡੇ ‘ਤੇ ਪਰਤਿਆ

ਟੋਰਾਂਟੋ/ਬਿਊਰੋ ਨਿਊਜ਼ : ਲਗਭਗ 400 ਯਾਤਰੀਆਂ ਨਾਲ ਪੈਰਿਸ ਜਾਣ ਵਾਲੀ ਏਅਰ ਕੈਨੇਡਾ ਦੀ ਉਡਾਣ ਨੂੰ ਬੁੱਧਵਾਰ ਰਾਤ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੰਜਣ ਦੀ ਸਮੱਸਿਆ ਕਾਰਨ ਜਹਾਜ਼ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਿਸ ਜਾਣਾ ਪਿਆ। ਏਅਰ ਕੈਨੇਡਾ ਨੇ ਫਲਾਈਟ ਨਾਲ ਜੁੜੀ ਇਸ ਘਟਨਾ ਦੀ ਪੁਸ਼ਟੀ ਕੀਤੀ।
ਏਅਰਲਾਈਨ ਨੇ ਕਿਹਾ ਕਿ ਜਹਾਜ਼ ਦੇ ਉਤਰਨ ਤੋਂ ਬਾਅਦ, ਆਮ ਸੰਚਾਲਨ ਪ੍ਰਕਿਰਿਆਵਾਂ ਅਨੁਸਾਰ ਹਵਾਈ ਅੱਡੇ ‘ਤੇ ਇਸਦਾ ਨਿਰੀਖਣ ਕੀਤਾ ਗਿਆ ਸੀ। ਏਅਰ ਕੈਨੇਡਾ ਨੇ ਦੱਸਿਆ ਕਿ ਬੋਇੰਗ 777 ਜਹਾਜ਼ ਵਿੱਚ 389 ਯਾਤਰੀ ਸਵਾਰ ਸਨ। ਏਅਰਲਾਈਨ ਨੇ ਕਿਹਾ ਕਿ ਮੁਸਾਫਰਾਂ ਨੂੰ ਅੱਜ ਰਾਤ ਟੋਰਾਂਟੋ ਤੋਂ ਰਵਾਨਾ ਹੋਣ ਵਾਲੀ ਇੱਕ ਹੋਰ ਫਲਾਈਟ ਵਿੱਚ ਭੇਜਿਆ ਜਾਵੇਗਾ। ਹਵਾਈ ਅੱਡੇ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਜਹਾਜ਼ ਸੁਰੱਖਿਅਤ ਰੂਪ ਨਾਲ ਉਤਰਿਆ ਅਤੇ ਫਾਇਰ ਵਿਭਾਗ ਨੂੰ ਬੁਲਾਇਆ ਗਿਆ।
ਫਲਾਈਟ ਟ੍ਰੈਕਿੰਗ ਸਰਵਿਸ ਮੁਤਾਬਕ, ਜਹਾਜ਼ ਰਾਤ 8:46 ‘ਤੇ ਗੇਟ ਤੋਂ ਨਿਕਲਿਆ ਅਤੇ ਰਾਤ 9:50 ‘ਤੇ ਪੀਅਰਸਨ ਹਵਾਈ ਅੱਡੇ ‘ਤੇ ਉਤਰਿਆ।

RELATED ARTICLES
POPULAR POSTS