Breaking News
Home / ਜੀ.ਟੀ.ਏ. ਨਿਊਜ਼ / ਪ੍ਰਸਿੱਧ ਸਮਾਜ ਸੇਵੀ ਐਸਪੀ ਸਿੰਘ ਓਬਰਾਏ ਨਾਲ ਗ੍ਰੀਟ ਪ੍ਰੋਗਰਾਮ ਮਿਸੀਸਾਗਾ ਵਿਚ ਆਯੋਜਿਤ

ਪ੍ਰਸਿੱਧ ਸਮਾਜ ਸੇਵੀ ਐਸਪੀ ਸਿੰਘ ਓਬਰਾਏ ਨਾਲ ਗ੍ਰੀਟ ਪ੍ਰੋਗਰਾਮ ਮਿਸੀਸਾਗਾ ਵਿਚ ਆਯੋਜਿਤ

ਟੋਰਾਂਟੋ : ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਨਾਂ ਹੇਠ ਕੰਮ ਕਰ ਰਹੇ ਪ੍ਰਸਿੱਧ ਸਮਾਜ ਸੇਵੀ ਐਸਪੀ ਸਿੰਘ ਓਬਰਾਏ ਇਨ੍ਹੀਂ ਦਿਨੀਂ ਕੈਨੇਡਾ ਆਏ ਹੋਏ ਸਨ। ਇਸ ਦੌਰਾਨ ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਵੱਲੋਂ ‘ਐਸਪੀ ਸਿੰਘ ਓਬਰਾਏ ਮੀਟ ਐਂਡ ਗ੍ਰੀਟ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਓਬਰਾਏ ਵੱਲੋਂ ਇਕੱਠੇ ਹੋ ਹੰਭਲਾ ਮਾਰਨ ਅਤੇ ਪੰਜਾਬ ਨੂੰ ਮੁੜ ਪੈਰਾ ‘ਤੇ ਖੜ੍ਹਾ ਕਰਨ ਲਈ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ ਗਿਆ। ઠਐਸ.ਪੀ. ਓਬਰਾਏ ਨੇ ਦੱਸਿਆ ਕਿ ਟਰੱਸਟ ਸਰਬੱਤ ਦਾ ਭਲਾ ਵੱਲੋਂ ਕਿਸਾਨੀਂ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਹ ਕਾਰਜ ਅੱਠ ਸੂਬਿਆਂ ਵਿੱਚ ਬਾਖੂਬੀ ਚੱਲ ਰਹੇ ਹਨ। ઠਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਤੋਂ ਇਲਾਵਾ ਸਿਟੀ ਕਾਊਂਸਲਰ ਹਰਕੀਰਤ ਸਿੰਘ ਵੱਲੋਂ ਵੀ ਤਮਾਮ ਸੱਮਸਿਆਵਾਂ ਦੇ ਹੱਲ ਲਈ ਇਸ ਚਰਚਾ ਵਿੱਚ ਹਿੱਸਾ ਲਿਆ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …