8 C
Toronto
Wednesday, October 29, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਵਾਸੀਆਂ ਨੂੰ ਛੁੱਟੀਆਂ ਮੌਕੇ ਇਕੱਠ ਨਾ ਕਰਨ ਦੀ ਅਪੀਲ

ਕੈਨੇਡਾ ਵਾਸੀਆਂ ਨੂੰ ਛੁੱਟੀਆਂ ਮੌਕੇ ਇਕੱਠ ਨਾ ਕਰਨ ਦੀ ਅਪੀਲ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਭਰ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਛੁੱਟੀਆਂ ਸਮੇਂ ਇੱਕਠ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਲੋਕ ਸੁਣ ਹੀ ਨਹੀਂ ਰਹੇ।
ਐਂਗਸ ਰੀਡ ਇੰਸਟੀਚਿਊਟ ਵੱਲੋਂ ਜਾਰੀ ਨਵੇਂ ਡਾਟਾ ਵਿੱਚ ਪਾਇਆ ਗਿਆ ਕਿ ਕੈਨੇਡੀਅਨਾਂ ਵਿੱਚੋਂ ਬਹੁਤਿਆਂ ਵੱਲੋਂ ਅਜੇ ਵੀ ਛੁੱਟੀਆਂ ਦੌਰਾਨ ਆਪਣੇ ਘਰਦਿਆਂ ਤੋਂ ਇਲਾਵਾ ਹੋਰ ਲੋਕਾਂ ਨੂੰ ਮਿਲਣ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸਰਵੇਖਣ ਵਿੱਚ ਪਾਇਆ ਗਿਆ ਕਿ 30 ਫੀ ਸਦੀ ਕੈਨੇਡੀਅਨ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਰਲ ਕੇ ਛੁੱਟੀਆਂ ਮਨਾਉਣ ਦਾ ਵਿਚਾਰ ਕਰ ਰਹੇ ਹਨ ਤੇ 10 ਫੀ ਸਦੀ ਦਾ ਕਹਿਣਾ ਹੈ ਕਿ ਉਹ ਆਪਣੀਆਂ ਕਮਿਊਨਿਟੀਜ਼ ਤੋਂ ਬਾਹਰ ਟਰੈਵਲ ਕਰਕੇ ਛੁੱਟੀਆਂ ਮਨਾਉਣਗੇ।
ਓਨਟਾਰੀਓ ਵਿੱਚ 27 ਫੀ ਸਦੀ ਨੇ ਆਖਿਆ ਕਿ ਉਹ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਕੋਲ ਜਾਣਗੇ ਤੇ 8 ਫੀ ਸਦੀ ਨੇ ਆਖਿਆ ਕਿ ਉਹ ਟਰੈਵਲ ਕਰਨਗੇ। ਡਾਟਾ ਵਿੱਚ ਇਹ ਵੀ ਪਾਇਆ ਗਿਆ ਕਿ 30 ਫੀ ਸਦੀ ਓਨਟਾਰੀਓ ਵਾਸੀਆਂ ਨੇ ਪਿਛਲੇ ਕੁੱਝ ਹਫਤਿਆਂ ਤੋਂ ਆਪਣੇ ਘਰਾਂ ਤੋਂ ਬਾਹਰ ਸਮਾਂ ਨਹੀਂ ਬਿਤਾਇਆ। 57 ਫੀ ਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਅਰਸੇ ਦੌਰਾਨ ਇੱਕ ਜਾਂ ਪੰਜ ਲੋਕਾਂ ਨਾਲ ਸਮਾਂ ਬਿਤਾਇਆ ਹੈ। 14 ਫੀ ਸਦੀ ਨੇ ਆਖਿਆ ਕਿ ਪਿੱਛਲੇ ਹਫਤਿਆਂ ਵਿੱਚ ਉਨ੍ਹਾਂ ਛੇ ਜਾਂ ਇਸ ਤੋਂ ਵੱਧ ਲੋਕਾਂ ਨਾਲ ਰਲ ਕੇ ਸਮਾਂ ਬਿਤਾਇਆ ਹੈ।
ਇਹ ਅੰਕੜੇ ਕੋਵਿਡ-19 ਦੀ ਸੱਭ ਤੋਂ ਵੱਧ ਮਾਰ ਸਹਿ ਰਹੇ ਅਲਬਰਟਾ ਤੇ ਕਿਊਬਿਕ ਵਿੱਚ ਸੱਭ ਤੋਂ ਵੱਧ ਹਨ। 35 ਫੀ ਸਦੀ ਦੇ ਨੇੜੇ ਤੇੜੇ ਲੋਕਾਂ ਵੱਲੋਂ ਛੁੱਟੀਆਂ ਅਜੇ ਵੀ ਹੋਰਨਾਂ ਨਾਲ ਬਿਤਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 80 ਫੀ ਸਦੀ ਕੈਨੇਡੀਅਨ ਕਿਸੇ ਦੇ ਬਿਮਾਰ ਹੋਣ ਨੂੰ ਲੈ ਕੇ ਚਿੰਤਤ ਹਨ। ਅਸੁਖਾਵੇਂ ਹਾਲਾਤ ਦੇ ਬਾਵਜੂਦ ਦੇਸ਼ ਭਰ ਵਿੱਚ ਸਕਾਰਾਤਮਕਤਾ ਵਾਲਾ ਮਾਹੌਲ ਹੈ।

RELATED ARTICLES
POPULAR POSTS