-17.4 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਅਲਬਰਟਾ ਦੇ ਬਾਜ਼ਾਰਾਂ 'ਚ ਲੱਗਣ ਲੱਗੀ ਭੀੜ

ਅਲਬਰਟਾ ਦੇ ਬਾਜ਼ਾਰਾਂ ‘ਚ ਲੱਗਣ ਲੱਗੀ ਭੀੜ

13 ਦਸੰਬਰ ਤੋਂ ਲੱਗਣਗੀਆਂ ਨਵੀਆਂ ਕਰੋਨਾ ਪਾਬੰਦੀਆਂ
ਅਲਬਰਟਾ/ਬਿਊਰੋ ਨਿਊਜ਼ : ਕੈਨੇਡਾ ਦੇ ਸੂਬੇ ਅਲਬਰਟਾ ਵਿਚ ਕਰੋਨਾ ਵਾਇਰਸ ਕਾਰਨ ਨਿਯਮਾਂ ਨੂੰ ਸਖਤ ਕੀਤਾ ਜਾ ਰਿਹਾ ਹੈ। ਇਥੇ 13 ਦਸੰਬਰ ਤੋਂ ਅਗਲੇ 28 ਦਿਨਾਂ ਲਈ ਕੈਫੇ, ਬਾਰ, ਰੈਸਟੋਰੈਂਟ, ਸੈਲੂਨ ਵੀ ਬੰਦ ਰੱਖੇ ਜਾਣਗੇ। ਇਸੇ ਲਈ ਲੋਕਾਂ ਨੇ ਇਸ ਤੋਂ ਪਹਿਲਾਂ ਖਰੀਦਦਾਰੀ ਕੀਤੀ। ਬਾਜ਼ਾਰ ਭਰੇ ਹੋਏ ਸਨ ਤੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਵਾਲ਼ ਕਟਵਾਉਣ ਲਈ ਪੁੱਜ ਰਹੇ ਸਨ।
ਹੇਅਰ ਸੈਲੂਨ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕ ਫੋਨ ਕਰ-ਕਰਕੇ ਸਮਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਖਤੀ ਕਰਨ ਦੇ ਐਲਾਨ ਮਗਰੋਂ ਇਕ ਦਿਨ ਵਿਚ ਇੰਨੇ ਗ੍ਰਾਹਕ ਆ ਰਹੇ ਹਨ ਕਿ ਜਿੰਨੇ ਕਿ ਆਮ ਤੌਰ ‘ਤੇ ਤਿੰਨ ਦਿਨਾਂ ਵਿਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਲਗਭਗ 200 ਗ੍ਰਾਹਕ ਇਕ ਦਿਨ ਵਿਚ ਆਉਂਦੇ ਹਨ।
ਨਿੱਜੀ ਸਰਵਿਸ ਬਿਜਨਸ ਜਿਵੇਂ ਹੇਅਰ ਸੈਲੂਨ, ਸਪਾ, ਮਸਾਜ ਥੈਰੇਪਿਸਟ ਅਤੇ ਨੇਲ ਸੈਲੂਨ ਐਤਵਾਰ ਰਾਤ ਤੋਂ ਬੰਦ ਰਹਿਣਗੇ। ਬਾਰਜ਼ ਅਤੇ ਰੈਸਟੋਰੈਂਟਾਂ ਨੂੰ ਵੀ ਸਖਤ ਹਦਾਇਤਾਂ ਤਹਿਤ ਬੰਦ ਰੱਖਿਆ ਜਾਵੇਗਾ। ਬਹੁਤ ਸਾਰੇ ਵਪਾਰੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਤੇ ਕਿਹਾ ਕਿ ਉਨ੍ਹਾਂ ਦਾ ਵਪਾਰ ਇਕ ਹੋਰ ਮਹੀਨੇ ਲਈ ਬੰਦ ਹੋਣ ਨਾਲ ਉਨ੍ਹਾਂ ਨੂੰ ਵਿੱਤੀ ਘਾਟਾ ਸਹਿਣਾ ਪਵੇਗਾ।ਸੂਬੇ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਅਲਬਰਟਾ ਵਿਚ ਕਰੋਨਾ ਕਾਰਨ ਹਾਲਾਤ ਬੇਕਾਬੂ ਹੋ ਸਕਦੇ ਹਨ, ਇਸ ਦੇ ਮੱਦੇਨਜ਼ਰ ਹੀ ਸਰਕਾਰ ਵੱਲੋਂ ਇਹ ਸਖਤੀ ਵਾਲਾ ਕਦਮ ਚੁੱਕਿਆ ਜਾ ਰਿਹਾ ਹੈ।
ਏਅਰ ਕੈਨੇਡਾ ਆਪਣੀਆਂ ਸੇਵਾਵਾਂ ‘ਚ ਕਰੇਗੀ ਕਟੌਤੀ
ਓਟਵਾ : ਐਟਲਾਂਟਿਕ ਕੈਨੇਡਾ ਦੇ ਏਅਰਪੋਰਟਸ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਵੱਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਨਵੇਂ ਸਾਲ ਵਿੱਚ ਇਸ ਰੀਜਨ ਵਿੱਚ ਬਹੁਤੀਆਂ ਸੇਵਾਵਾਂ ਵਿੱਚ ਕਟੌਤੀ ਕੀਤੀ ਜਾਵੇਗੀ। ਇਹ ਫੈਸਲਾ ਕੋਵਿਡ-19 ਦੀ ਸੈਕਿੰਡ ਵੇਵ ਨੂੰ ਵੇਖਦਿਆਂ ਲਿਆ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਏਅਰ ਕੈਨੇਡਾ ਅਗਲੇ ਨੋਟਿਸ ਤੱਕ ਸਿਡਨੀ, ਨੋਵਾ ਸਕੋਸ਼ੀਆ, ਸੇਂਟ ਜੌਹਨ, ਨਿਊ ਬ੍ਰੰਜ਼ਵਿੱਕ ਦੇ ਨਾਲ ਨਾਲ ਡੀਅਰ ਲੇਕ, ਐਨਐਲ, ਸ਼ਾਰਲੇਟਾਊਨ, ਫਰੈਡਰਿਕਟਨ ਤੇ ਹੈਲੀਫੈਕਸ ਲਈ 11 ਜਨਵਰੀ ਤੱਕ ਪ੍ਰਭਾਵੀ ਸਾਰੀਆਂ ਫਲਾਈਟਾਂ ਮੁਲਤਵੀ ਕਰਨ ਜਾ ਰਹੀ ਹੈ। ਇਹ ਕਦਮ ਉਦੋਂ ਚੁੱਕਣ ਦਾ ਫੈਸਲਾ ਕੀਤਾ ਗਿਆ ਜਦੋਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਜੂਨ ਵਿੱਚ ਇਹ ਐਲਾਨ ਕੀਤਾ ਕਿ ਉਹ ਐਟਲਾਂਟਿਕ ਕੈਨੇਡਾ ਵਿਚਲੇ 11 ਰੂਟਾਂ ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰਨ ਜਾ ਰਹੀ ਹੈ।

RELATED ARTICLES
POPULAR POSTS