Breaking News
Home / ਜੀ.ਟੀ.ਏ. ਨਿਊਜ਼ / ਹਾਲੇ ਕੈਨੇਡਾ-ਅਮਰੀਕਾ ਸਰਹੱਦ ਖੋਲ੍ਹੇ ਜਾਣ ਦੀ ਸੰਭਾਵਨਾ ਨਹੀਂ : ਟਰੂਡੋ

ਹਾਲੇ ਕੈਨੇਡਾ-ਅਮਰੀਕਾ ਸਰਹੱਦ ਖੋਲ੍ਹੇ ਜਾਣ ਦੀ ਸੰਭਾਵਨਾ ਨਹੀਂ : ਟਰੂਡੋ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਗੈਰ ਲੋੜੀਂਦੇ ਟਰੈਵਲ ਲਈ ਕੈਨੇਡਾ-ਅਮਰੀਕਾ ਸਰਹੱਦ ਖੋਲ੍ਹਣ ਦੇ ਦਬਾਅ ਵਿੱਚ ਨਹੀਂ ਆਉਣ ਵਾਲੇ।
ਅਸੈਂਬਲੀ ਆਫ ਫਰਸਟ ਨੇਸ਼ਨਜ਼ ਨਾਲ ਵਰਚੂਅਲ ਮੀਟਿੰਗ ਵਿੱਚ ਟਰੂਡੋ ਨੇ ਆਖਿਆ ਕਿ ਐਨੀ ਜਲਦੀ ਬਾਰਡਰ ਖੋਲ੍ਹਣਾ ਖਤਰਨਾਕ ਹੋ ਸਕਦਾ ਹੈ। ਅਮਰੀਕੀ ਸਰਕਾਰ ਨਾਲ ਕੀਤੇ ਗਏ ਵਾਅਦੇ ਤਹਿਤ ਬਾਰਡਰ ਨੂੰ 21 ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਪਰ ਓਟਵਾ ਵੱਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਜਦੋਂ ਤੱਕ ਬਾਰਡਰ ਦੇ ਦੱਖਣ ਵੱਲ ਕੋਵਿਡ-19 ਮਾਮਲਿਆਂ ਵਿੱਚ ਇਜਾਫਾ ਹੋਣਾ ਬੰਦ ਨਹੀਂ ਹੁੰਦਾ ਉਦੋਂ ਤੱਕ ਬਾਰਡਰ ਨੂੰ ਬੰਦ ਹੀ ਰੱਖਿਆ ਜਾਵੇਗਾ।
ਟਰੂਡੋ ਨੇ ਆਖਿਆ ਕਿ ਜਲਦਬਾਜ਼ੀ ਵਿੱਚ ਸਰਹੱਦ ਖੋਲ੍ਹਣ ਤੋਂ ਬਾਅਦ ਪਛਤਾਉਣ ਤੋਂ ਵੱਧ ਸ਼ਰਮਿੰਦਗੀ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਉਨ੍ਹਾਂ ਆਖਿਆ ਕਿ ਭਾਵੇਂ ਚੁਫੇਰਿਓਂ ਕੌਮਾਂਤਰੀ ਟਰੈਵਲ ਸ਼ੁਰੂ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੋਵੇ ਪਰ ਜਦੋਂ ਗੱਲ ਕੈਨੇਡੀਅਨਾਂ ਨੂੰ ਸੇਫ ਰੱਖਣ ਦੀ ਆਉਂਦੀ ਹੈ ਤਾਂ ਉਹ ਹਰ ਕਦਮ ਫੂਕ ਫੂਕ ਕੇ ਰੱਖਣ ਨੂੰ ਪਹਿਲ ਦਿੰਦੇ ਹਨ।

Check Also

ਫੋਰਡ ਸਰਕਾਰ ਨੇ ਸਾਫਟਵੇਅਰ ਤਿਆਰ ਕਰਨ ਲਈ ਇਕੋ ਫਰਮ ਨੂੰ ਕੰਟਰੈਕਟ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਡਿਜੀਟਲ ਟ੍ਰਿਬਿਊਨਲ ਸਿਸਟਮ ਕਾਇਮ ਕਰਨ ਲਈ ਸਿਰਫ ਇੱਕ ਇੰਟਰਨੈਸ਼ਨਲ …