Breaking News
Home / ਜੀ.ਟੀ.ਏ. ਨਿਊਜ਼ / ਹੈਲਥ ਕੈਨੇਡਾ ਨੇ ਕਰੋਨਾ ਵੈਕਸੀਨ ਫਾਈਜ਼ਰ ਨੂੰ ਦਿੱਤੀ ਮਨਜ਼ੂਰੀ

ਹੈਲਥ ਕੈਨੇਡਾ ਨੇ ਕਰੋਨਾ ਵੈਕਸੀਨ ਫਾਈਜ਼ਰ ਨੂੰ ਦਿੱਤੀ ਮਨਜ਼ੂਰੀ

ਕੈਨੇਡਾ ਇਸ ਸਾਲ ਦੇ ਅੰਤ ਤੱਕ ਵੈਕਸੀਨ ਦੀ ਪਹਿਲੀ ਡੋਜ਼ ਕਰ ਲਵੇਗਾ ਹਾਸਲ
ਓਟਵਾ/ਬਿਊਰੋ ਨਿਊਜ਼ : ਕਰੋਨਾ ਵੈਕਸੀਨ ਫਾਈਜ਼ਰ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦੇ ਦਿੱਤੀਗ ਗਈ ਹੈ। ਅਜਿਹਾ ਕਰਨ ਵਾਲਾ ਕੈਨੇਡਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ।ઠ
ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਦੀ ਵੈਕਸੀਨ ਪਹਿਲੀ ਅਜਿਹੀ ਵੈਕਸੀਨ ਬਣ ਗਈ ਹੈ ਜਿਸ ਨੂੰ ਰਸਮੀ ਤੌਰ ਉੱਤੇ ਵੰਡਣ ਦੀ ਇਜਾਜ਼ਤ ਦਿੱਤੀ ਗਈ ਹੈ। ਹੈਲਥ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਸਾਇੰਸ ਤੇ ਤਕਨਾਲੋਜੀ ਦੀ ਮਿਹਰਬਾਨੀ ਅਤੇ ਗਲੋਬਲ ਸਹਿਯੋਗ ਸਦਕਾ ਪਹਿਲੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਕੇ ਕੈਨੇਡਾ ਕੋਵਿਡ-19 ਖਿਲਾਫ ਆਪਣੇ ਸੰਘਰਸ਼ ਦੇ ਅਹਿਮ ਮੁਕਾਮ ਉੱਤੇ ਪਹੁੰਚ ਗਿਆ ਹੈ। ਹੈਲਥ ਕੈਨੇਡਾ ਨੂੰ ਮੁਲਾਂਕਣ ਲਈ ਫਾਈਜ਼ਰ ਵੱਲੋਂ 9 ਅਕਤੂਬਰ ਨੂੰ ਅਰਜ਼ੀ ਮਿਲੀ ਸੀ। ਇਸ ਤੋਂ ਬਾਅਦ ਇਸ ਦੇ ਆਜ਼ਾਦਾਨਾ ਮੁਲਾਂਕਣ ਮਗਰੋਂ ਹੈਲਥ ਕੈਨੇਡਾ ਨੇ ਪਾਇਆ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਡਿਪਾਰਟਮੈਂਟ ਦੇ ਸੇਫਟੀ, ਪ੍ਰਭਾਵਸ਼ੀਲਤਾ ਤੇ ਕੁਆਲਟੀ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਤੇ ਕੈਨੇਡਾ ਵਿੱਚ ਵਰਤੋਂ ਲਈ ਸਹੀ ਹੈ। ਇਹ ਖਬਰ ਇਸ ਹਫਤੇ ਆਉਣ ਦੀ ਸੰਭਾਵਨਾ ਸੀ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ਇਸ ਵੈਕਸੀਨ ਦੀ ਪਹਿਲੀ ਡੋਜ਼ ਹਾਸਲ ਕਰ ਲਵੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੀ ਪਹਿਲੀ ਖੇਪ ਅਗਲੇ ਹਫਤੇ ਹਾਸਲ ਹੋ ਜਾਵੇਗੀ ਤੇ ਦਸੰਬਰ ਦੇ ਅੰਤ ਤੱਕ ਕੈਨੇਡਾ ਨੂੰ ਫਾਈਜ਼ਰ ਵੈਕਸੀਨ ਦੀ 249,000 ਡੋਜ਼ਾਂ ਮਿਲ ਜਾਣਗੀਆਂ। ਫੈਡਰਲ ਸਿਹਤ ਅਧਿਕਾਰੀਆਂ ਅਨੁਸਾਰ ਇੱਕ ਅੰਦਾਜ਼ੇ ਮੁਤਾਬਕ 40 ਤੋਂ 50 ਫੀ ਸਦੀ ਕੈਨੇਡੀਅਨਾਂ ਨੂੰ ਜੂਨ ਤੱਕ ਇਸ ਵੈਕਸੀਨ ਦੇ ਟੀਕੇ ਲਾ ਦਿੱਤੇ ਜਾਣਗੇ। ਡਿਪਟੀ ਚੀਫ ਪਬਲਿਕ ਹੈਲਥ ਅਧਿਕਾਰੀ ਡਾਥ ਹੌਵਰਡ ਨਜ਼ੂ ਨੇ ਆਖਿਆ ਕਿ ਆਖਿਰਕਾਰ ਸਾਨੂੰ ਵੀ ਸਕਾਰਾਤਮਕ ਰੌਂਅ ਰੱਖਣ ਦਾ ਕਾਰਨ ਮਿਲਿਆ। ਅਸੀਂ ਵੀ ਇਸ ਗੱਲ ਨੂੰ ਲੈ ਕੇ ਉਤਸ਼ਾਹ ਵਿੱਚ ਹਾਂ ਕਿ ਹੁਣ ਹਾਲਾਤ ਸਾਜ਼ਗਾਰ ਹੋ ਜਾਣਗੇ ਤੇ ਅਸੀਂ ਕੋਵਿਡ-19 ਤੋਂ ਪਹਿਲਾਂ ਵਾਲੇ ਸਮੇਂ ਵਾਂਗ ਆਮ ਜ਼ਿੰਦਗੀ ਜੀਅ ਸਕਾਂਗੇ।
ਓਨਟਾਰੀਓ ਨੂੰ ਘੱਟ ਮਾਤਰਾ ਵਿੱਚ ਹਾਸਲ ਹੋਵੇਗੀ ਫਾਈਜ਼ਰ ਵੈਕਸੀਨ
ਓਨਟਾਰੀਓ : ਓਨਟਾਰੀਓ ਨੂੰ 14 ਦਸੰਬਰ ਤੱਕ ਇਸ ਵੈਕਸੀਨ ਦੀ ਬਹੁਤ ਘੱਟ ਮਾਤਰਾ ਹਾਸਲ ਹੋਵੇਗੀ। ਇਹ ਖੁਲਾਸਾ ਓਨਟਾਰੀਓ ਦੀ ਸਿਹਤ ਮੰਤਰੀ ਦੇ ਬੁਲਾਰੇ ਵੱਲੋਂ ਕੀਤਾ ਗਿਆ। ਕ੍ਰਿਸਟੀਨ ਐਲੀਅਟ ਦੇ ਆਫਿਸ ਵੱਲੋਂ ਪੁਸ਼ਟੀ ਕੀਤੀ ਗਈ ਤੇ ਦੱਸਿਆ ਗਿਆ ਕਿ ਇਸ ਵੈਕਸੀਨ ਨੂੰ ਪ੍ਰੋਵਿੰਸ ਭਰ ਵਿੱਚ ਕਿਵੇਂ ਵੰਡਿਆ ਜਾਵੇਗਾ ਇਸ ਦੀ ਜਾਣਕਾਰੀ ਜਲਦ ਹੀ ਮੁਹੱਈਆ ਕਰਵਾਈ ਜਾਵੇਗੀ। ਇੱਕ ਬਿਆਨ ਵਿੱਚ ਸਿਹਤ ਮੰਤਰੀ ਦੇ ਬੁਲਾਰੇ ਨੇ ਆਖਿਆ ਕਿ ਕੋਵਿਡ-19 ਵੈਕਸੀਨ ਲਈ ਤਿਆਰ ਕੀਤੀ ਗਈ ਡਿਸਟ੍ਰਿਬਿਊਸ਼ਨ ਟਾਸਕ ਫੋਰਸ ਲਗਾਤਾਰ ਮੁਲਾਕਾਤ ਕਰ ਰਹੀ ਹੈ ਤੇ ਫਾਈਜ਼ਰ ਵੈਕਸੀਨ ਦੀ ਸ਼ੁਰੂਆਤੀ ਡਲਿਵਰੀ ਕਿਸ ਤਰ੍ਹਾਂ ਕੀਤੀ ਜਾਣੀ ਹੈ ਇਸ ਬਾਰੇ ਸਰਕਾਰ ਨੂੰ ਸਲਾਹ ਦੇ ਰਹੀ ਹੈ।ઠਫੋਰਡ ਸਰਕਾਰ ਵੱਲੋਂ ਕੋਵਿਡ-19 ਵੈਕਸੀਨ ਦੀ ਵੰਡ ਸਬੰਧੀ ਯੋਜਨਾ ਦਾ ਖੁਲਾਸਾ ਕੀਤਾ ਗਿਆ ਸੀ। ਸਰਕਾਰ ਨੇ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਇਹ ਵੈਕਸੀਨ ਫਰੰਟਲਾਈਨ ਵਰਕਰਜ਼, ਅਸੈਂਸ਼ੀਅਲ ਕੇਅਰਗਿਵਰਜ਼ ਤੇ ਪ੍ਰੋਵਿੰਸ ਦੇ ਕਈ ਲਾਂਗ ਟਰਮ ਕੇਅਰ ਹੋਮਜ਼ ਦੇ ਸਟਾਫ ਨੂੰ ਦਿੱਤੀ ਜਾਵੇਗੀ। ਪ੍ਰੀਮੀਅਰ ਡੱਗ ਫੋਰਡ ਨੇ ਉਸ ਸਮੇਂ ਸੰਕੇਤ ਦਿੱਤਾ ਸੀ ਕਿ ਮਾਸ ਇਮਿਊਨਾਈਜ਼ੇਸ਼ਨ ਤੋਂ ਅਜੇ ਪ੍ਰੋਵਿੰਸ ਬਹੁਤ ਦੂਰ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …