12.7 C
Toronto
Friday, September 11, 2026
spot_img
Homeਫ਼ਿਲਮੀ ਦੁਨੀਆਪ੍ਰਿਯੰਕਾ ਚੋਪੜਾ, ਸੋਨਮ ਕਪੂਰ ਤੇ ਬਾਲੀਵੁੱਡ ਹਸਤੀਆਂ ਵੱਲੋਂ ਕਿਸਾਨਾਂ ਦੀ ਹਮਾਇਤ

ਪ੍ਰਿਯੰਕਾ ਚੋਪੜਾ, ਸੋਨਮ ਕਪੂਰ ਤੇ ਬਾਲੀਵੁੱਡ ਹਸਤੀਆਂ ਵੱਲੋਂ ਕਿਸਾਨਾਂ ਦੀ ਹਮਾਇਤ

ਪ੍ਰਿਯੰਕਾ ਚੋਪੜਾ, ਸੋਨਮ ਕਪੂਰ ਤੇ ਬਾਲੀਵੁੱਡ ਹਸਤੀਆਂ ਵੱਲੋਂ ਕਿਸਾਨਾਂ ਦੀ ਹਮਾਇਤਮੁੰਬਈ : ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਿਆਸੀ ਧਿਰਾਂ ਤੋਂ ਹਮਾਇਤ ਮਿਲਣ ਮਗਰੋਂ ਬਾਲੀਵੁੱਡ ਵੀ ਉਨ੍ਹਾਂ ਦੀ ਪਿੱਠ ‘ਤੇ ਆ ਗਿਆ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਸੋਨਮ ਕਪੂਰ ਸਮੇਤ ਹੋਰ ਹਸਤੀਆਂ ਨੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦਿੱਤੀ ਹੈ। ਅਦਾਕਾਰ ਦਿਲਜੀਤ ਦੁਸਾਂਝ, ਹਰਭਜਨ ਮਾਨ, ਜਸਬੀਰ ਜੱਸੀ, ਰਿਤੇਸ਼ ਦੇਸ਼ਮੁਖ, ਡਾਇਰੈਕਟਰ ਹੰਸਲ ਮਹਿਤਾ ਅਤੇ ਹੋਰ ਪਹਿਲਾਂ ਹੀ ਕਿਸਾਨਾਂ ਦੇ ਪੱਖ ਵਿਚ ਆ ਚੁੱਕੇ ਹਨ। ਦਿਲਜੀਤ ਵੱਲੋਂ ਦਿੱਲੀ ‘ਚ ਪ੍ਰਦਰਸ਼ਨ ਵਾਲੀ ਥਾਂ ਤੋਂ ਇਕਜੁੱਟਤਾ ਦੇ ਦਿੱਤੇ ਗਏ ਸੁਨੇਹੇ ਦੇ ਜਵਾਬ ਵਿਚ ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਕਿਸਾਨਾਂ ਦੇ ਤੌਖ਼ਲਿਆਂ ਦਾ ਛੇਤੀ ਨਿਬੇੜਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਮੁਲਕ ਦੇ ਅੰਨਦਾਤੇ ਹਨ। ਉਨ੍ਹਾਂ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸਫ਼ਲ ਲੋਕਤੰਤਰ ਹੋਣ ਕਾਰਨ ਸਾਨੂੰ ਦੇਰੀ ਨਾਲੋਂ ਛੇਤੀ ਮਸਲਾ ਸੁਲਝਾਉਣਾ ਚਾਹੀਦਾ ਹੈ। ਸੋਨਮ ਕਪੂਰ ਨੇ ਟਵਿੱਟਰ ‘ਤੇ ਕਿਸਾਨਾਂ ਨੂੰ ‘ਮਨੁੱਖੀ ਸੱਭਿਅਤਾ ਦੇ ਬਾਨੀ’ ਕਰਾਰ ਦਿੱਤਾ ਹੈ। ਅਦਾਕਾਰਾ ਪ੍ਰੀਟੀ ਜ਼ਿੰਟਾ ਨੇ ਕਿਸਾਨਾਂ ਨੂੰ ‘ਧਰਤੀ ਦੇ ਰਾਖੇ’ ਕਰਾਰ ਦਿੰਦਿਆਂ ਕਿਹਾ ਕਿ ਮਹਾਮਾਰੀ ਅਤੇ ਠੰਢ ਦੌਰਾਨ ਅੰਦੋਲਨ ਕਰ ਰਹੇ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਹ ਫਿਕਰਮੰਦ ਹੈ। ਰਿਤੇਸ਼ ਦੇਸ਼ਮੁਖ ਨੇ ਕਿਹਾ ਕਿ ਜਦੋਂ ਅੰਨ ਖਾਣ ਲੱਗੋ ਤਾਂ ਕਿਸਾਨਾਂ ਦਾ ਧੰਨਵਾਦ ਜ਼ਰੂਰ ਕਰੋ। ਉਨ੍ਹਾਂ ‘ਜੈ ਕਿਸਾਨ’ ਦਾ ਨਾਅਰਾ ਬੁਲੰਦ ਕਰਦਿਆਂ ਦੇਸ਼ ਦੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਈ। ਅਦਾਕਾਰਾ ਚਿਤਰਾਂਗਦਾ ਸਿੰਘ ਨੇ ਕਿਹਾ ਕਿ ਕਿਸਾਨ ਆਪਣੇ ਖੂਨ-ਪਸੀਨੇ ਨਾਲ ਬਿਨਾ ਥੱਕੇ ਖੇਤੀ ਕਰਕੇ ਸਾਰਿਆਂ ਦਾ ਢਿੱਡ ਭਰਦੇ ਹਨ ਜਿਸ ਕਰਕੇ ਕਿਸਾਨਾਂ ਦਾ ਸਤਿਕਾਰ ਕੀਤਾ ਜਾਵੇ। ਅਦਾਕਾਰਾ ਰਿਚਾ ਚੱਢਾ, ਤਾਪਸੀ ਪਨੂੰ, ਸਵਰਾ ਭਾਸਕਰ ਅਤੇ ਮੁਹੰਮਦ ਜ਼ੀਸ਼ਾਨ ਅਯੂਬ ਨੇ ਵੀ ਟਵੀਟ ਕਰਕੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ।

RELATED ARTICLES
POPULAR POSTS