ਕਈ ਯਾਤਰੀਆਂ ਦਾ ਸਮਾਨ ਹੋਇਆ ਗਾਇਬ, ਅੰਮਿ੍ਰਤਸਰ ਏਅਰਪੋਰਟ ’ਤੇ ਹੋਇਆ ਹੰਗਾਮਾ
ਅੰਮਿ੍ਰਤਸਰ/ਬਿਊਰੋ ਨਿਊਜ਼ : ਦੁਬਈ ਤੋਂ ਅੰਮਿ੍ਰਤਸਰ ਆਉਣ ਵਾਲੀ ਸਪਾਈਸਜੈਟ ਦੀ ਫਲਾਈਟ ਅੱਜ ਦੋ ਘੰਟੇ ਦੇਰੀ ਨਾਲ ਪਹੁੰਚੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਆਪਣਾ ਸਮਾਨ ਲੈਣ ਲਈ ਜੂਝਣਾ ਪਿਆ। ਇਸੇ ਦੌਰਾਨ 50 ਯਾਤਰੀਆਂ ਦਾ ਸਮਾਨ ਵੀ ਗਾਇਬ ਸੀ, ਜਿਸ ਤੋਂ ਬਾਅਦ ਯਾਤਰੀਆਂ ਨੇ ਏਅਰਪੋਰਟ ’ਤੇ ਜਮ ਕੇ ਹੰਗਾਮਾ ਕੀਤਾ। ਇਹ ਫਲਾਈਟ ਰੋਜ਼ਾਨਾ ਦੁਬਈ ਦੇ ਸਮੇਂ ਅਨੁਸਾਰ ਰਾਤ 10 ਵਜ ਕੇ 45 ਮਿੰਟ ’ਤੇ ਉਡਾਣ ਭਰਦੀ ਹੈ ਪ੍ਰੰਤੂ ਬੁੱਧਵਾਰ ਦੀ ਰਾਤ ਨੂੰ ਇਸ ਫਲਾਈਟ ਨੇ 12 ਵਜ ਕੇ 41 ਮਿੰਟ ’ਤੇ ਉਡਾਣ ਭਰੀ। ਜਿਸ ਦੇ ਚਲਦਿਆਂ ਇਹ ਫਲਾਈਟ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ 2 ਘੰਟੇ ਲੇਟ ਯਾਨੀ 3 ਵਜ ਕੇ 20 ਮਿੰਟ ’ਤੇ ਪਹੁੰਚਣ ਦੀ ਬਜਾਏ 5 ਵਜ ਕੇ 7 ਮਿੰਟ ’ਤੇ ਪਹੁੰਚੀ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਪਾਈਸਜੈਟ ਨੇ ਯਾਤਰੀਆਂ ਨੂੰ ਗਰਾਊਂਡ ਸਟਾਫ਼ ਨਾਲ ਗੱਲ ਕਰਨ ਲਈ ਕਿਹਾ ਪ੍ਰੰਤੂ 50 ਯਾਤਰੀਆਂ ਨਾਲ ਗੱਲਬਾਤ ਕਰਨ ਲਈ ਉਥੇ ਸਿਰਫ਼ 3 ਹੀ ਕਰਮਚਾਰੀ ਸਨ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।