21.5 C
Toronto
Tuesday, April 14, 2026
spot_img
Homeਪੰਜਾਬਮਨਪ੍ਰੀਤ ਬਾਦਲ ਨੇ ਐਸਜੀਪੀਸੀ ਨੂੰ ਸਿਆਸਤ ਨਾ ਕਰਨ ਲਈ ਕਿਹਾ

ਮਨਪ੍ਰੀਤ ਬਾਦਲ ਨੇ ਐਸਜੀਪੀਸੀ ਨੂੰ ਸਿਆਸਤ ਨਾ ਕਰਨ ਲਈ ਕਿਹਾ

ਟਰੱਕ ਯੂਨੀਅਨਾਂ ਨੂੰ ਖਤਮ ਕਰਨ ਵਾਲਾ ਨੋਟੀਫਿਕੇਸ਼ਨ ਜਲਦੀ ਜਾਰੀ ਹੋਵੇਗਾ
ਬਠਿੰਡਾ/ਬਿਊਰੋ ਨਿਊਜ਼
ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਐਸਜੀਪੀਸੀ ਦਾ ਕੰਮ ਧਰਮ ਲਈ ਪ੍ਰਚਾਰ ਕਰਨਾ ਹੈ ਨਾ ਕਿ ਸਿਆਸਤ। ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ਇਹ ਕੰਮ ਕਰੇਗੀ ਤਾਂ ਇਸ ਨਾਲ ਸਿਆਸਤ ਤੇ ਧਰਮ ਦੋਵੇਂ ਹੀ ਖ਼ਤਮ ਹੋ ਜਾਣਗੇ।
ਮਨਪ੍ਰੀਤ ਨੇ ਟਰੱਕ ਯੂਨੀਅਨਾਂ ਨੂੰ ਖ਼ਤਮ ਕੀਤੇ ਜਾਣ ਬਾਰੇ ਕਿਹਾ ਕਿ ਟਰੇਡ ਯੂਨੀਅਨ ਤੇ ਇੰਡਸਟਰੀ ਦੀ ਟਰੱਕ ਯੂਨੀਅਨ ਨੂੰ ਖ਼ਤਮ ਕਰਨ ਦੀ ਮੰਗ ਸੀ। ਇਸ ਤਹਿਤ ਇਹ ਫ਼ੈਸਲਾ ਲਿਆ ਗਿਆ । ਉਨ੍ਹਾਂ ਆਖਿਆ ਕਿ ਟਰੱਕ ਯੂਨੀਅਨ ਨੂੰ ਖ਼ਤਮ ਕਰਨ ਵਾਲਾ ਨੋਟੀਫ਼ਿਕੇਸ਼ਨ ਆਉਣ ਵਾਲੇ ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਕਿਸਾਨਾਂ ਦੇ ਕਰਜ਼ੇ ਮੁਆਫ਼ੀ ਬਾਰੇ ਉਨ੍ਹਾਂ ਕਿਹਾ ਕਿ ਕੋਆਪ੍ਰੇਟਿਵ ਤੇ ਕਮਰਸ਼ੀਅਲ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।

RELATED ARTICLES
POPULAR POSTS