ਅੱਤਵਾਦ ਖਿਲਾਫ ਇਕੱਠੇ ਹੋਏ ਭਾਰਤ ਤੇ ਅਮਰੀਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਵਿਚਕਾਰ ਵਾੲ੍ਹੀਟ ਹਾਊਸ ਵਿਚ ਮੁਲਾਕਾਤ ਹੋਈ। ਚੇਤੇ ਰਹੇ ਕਿ ਨਰਿੰਦਰ ਮੋਦੀ ਆਪਣੇ ਦੋ ਦਿਨਾ ਦੌਰੋੇ ਦੌਰਾਨ ਅਮਰੀਕਾ ਪਹੁੰਚੇ ਸਨ। ਮੁਲਾਕਾਤ ਦੌਰਾਨ ਟਰੰਪ ਅਤੇ ਮੋਦੀ ਨੇ ਅੱਤਵਾਦ ਖਿਲਾਫ ਇਕੱਠਿਆਂ ਲੜਨ ਦਾ ਸੰਕਲਪ ਲਿਆ ਹੈ। ਮੋਦੀ ਨੇ ਟਰੰਪ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਵੀ ਕੀਤਾ ਹੈ ਅਤੇ ਉਮੀਦ ਹੈ ਕਿ ਡੋਨਾਲਡ ਟਰੰਪ ਛੇਤੀ ਹੀ ਭਾਰਤ ਦੌਰੇ ‘ਤੇ ਆਉਣਗੇ। ਡੋਨਾਲਡ ਟਰੰਪ ਨੇ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਉਹਨਾਂ ਨੂੰ ਮਹਾਨ ਪ੍ਰਧਾਨ ਮੰਤਰੀ ਕਿਹਾ। ਮੋਦੀ ਦੇ ਹੋਏ ਭਰਵੇਂ ਸਵਾਗਤ ਸਬੰਧੀ ਉਨ੍ਹਾਂ ਕਿਹਾ ਇਹ ਸਾਰੇ ਭਾਰਤੀਆਂ ਦਾ ਸਨਮਾਨ ਹੈ। ਮੋਦੀ, ਮੇਲਾਨੀਆ ਟਰੰਪ ਲਈ ਵੀ ਤੋਹਫੇ ਲੈ ਕੇ ਗਏ ਸਨ। ਉਨ੍ਹਾਂ ਨੇ ਕਾਂਗੜਾ ਘਾਟੀ ਦੇ ਕਾਰੀਗਰਾਂ ਵੱਲੋਂ ਤਿਆਰ ਕੀਤਾ ਗਿਆ ਸਿਲਵਰ ਬ੍ਰੈਸਲੇਟ ਤੋਹਫੇ ਦੇ ਤੌਰ ‘ਤੇ ਉਨ੍ਹਾਂ ਨੂੰ ਦਿੱਤਾ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੀ ਬਣੀ ਇੱਕ ਲੱਕੜ ਦੀ ਪੇਟੀ ਵੀ ਉਨ੍ਹਾਂ ਨੂੰ ਤੋਹਫੇ ਦੇ ਤੌਰ ‘ਤੇ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਂਦਰਲੈਂਡ ਵਿਖੇ ਪਹੁੰਚ ਗਏ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …