Breaking News
Home / ਭਾਰਤ / ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਪਾਈ ਧਰਮ ਦੀ ਦੁਹਾਈ

ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਪਾਈ ਧਰਮ ਦੀ ਦੁਹਾਈ

ਘਟ ਰਹੀ ਹੈ ਹਿੰਦੂਆਂ ਦੀ ਗਿਣਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਦੇਸ਼ ਵਿੱਚ ਹਿੰਦੂਆਂ ਦੀ ਗਿਣਤੀ ਘੱਟ ਰਹੀ ਹੈ ਜਦੋਂ ਕਿ ਘੱਟ ਗਿਣਤੀਆਂ ਵਧ-ਫੁੱਲ ਰਹੀਆਂ ਹਨ। ਹਿੰਦੂਆਂ ਦੀ ਗਿਣਤੀ ਘਟਣ ਪਿੱਛੇ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਹਿੰਦੂਆਂ ਨੇ ਕਦੇ ਲੋਕਾਂ ਦੇ ਧਰਮ ਪਰਿਵਰਤਨ ਦੀ ਕੋਸ਼ਿਸ਼ ਨਹੀਂ ਕੀਤੀ। ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਦੇਸ਼ ਵਿੱਚ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਮੁਸਲਿਮ ਸੰਗਠਨਾਂ ਅਤੇ ਕਾਂਗਰਸ ਨੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕੀਤਾ, ‘ਭਾਰਤ ਵਿੱਚ ਹਿੰਦੂਆਂ ਦੀ ਗਿਣਤੀ ਘਟ ਰਹੀ ਹੈ ਪਰ ਹੋਰ ਘੱਟ ਗਿਣਤੀਆਂ ਵੱਧ ਫੁਲ ਰਹੀਆਂ ਹਨ ਜਦੋਂ ਕਿ ਗਆਂਢੀ ਦੇਸ਼ਾਂ ਵਿੱਚ ਅਜਿਹਾ ਨਹੀਂ ਹੈ।’ ઠਰਿਜਿਜੂ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਕਿ ਅਰੁਣਾਚਲ ਕਾਂਗਰਸ ਕਮੇਟੀ ਨੇ ਇਹ ਬਿਆਨ ਦਿੱਤਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਰੁਣਾਚਲ ਪ੍ਰਦੇਸ਼ ਨੂੰ ਇੱਕ ਹਿੰਦੂ ਰਾਜ ਵਿੱਚ ਤਬਦੀਲ ਕਰਨ ਲਈ ਯਤਨਸ਼ੀਲ ਹੈ। ਟਵੀਟਾਂ ਦੀ ਝੜੀ ਲਾਉਂਦਿਆਂ ਰਿਜਿਜੂ ਨੇ ਕਿਹਾ, ‘ਕਾਂਗਰਸ ਇਸ ਤਰ੍ਹਾਂ ਦੇ ਗੈਰਜ਼ਿੰਮੇਵਾਰ ਬਿਆਨ ਕਿਉਂ ਦੇ ਰਹੀ ਹੈ? ਅਰੁਣਾਚਲ ਦੇ ਲੋਕ ਸ਼ਾਂਤੀ ਪੂਰਵਰਕ ਰਹਿ ਰਹੇ ਹਨ।’ ਇਹ ਜ਼ਿਕਰਯੋਗ ਹੈ ਕਿ ਰਿਜਿਜੂ ਅਰੁਣਾਚਲ ਪ੍ਰਦੇਸ਼ ਦਾ ਵਾਸੀ ਹੈ ਅਤੇ ਉਸ ਦਾ ਧਰਮ ਬੋਧੀ ਹੈ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਰਿਜਿਜੂ ਦਾ ਬਿਆਨ ਲੋਕਾਂ ਵਿੱਚ ਵੰਡ ਪਾਉਣ ਵਾਲਾ ਹੈ। ਇੱਕ ਮੰਤਰੀ ਵਜੋਂ ਅਜਿਹਾ ਬਿਆਨ ਦੇਣਾ ਅਤਿ ਗੰਭੀਰ ਮਾਮਲਾ ਹੈ। ਆਲ ਇੰਡੀਆ ਮਜਲਿਸ ઠਏ ਇਤਿਹਾਦੁਲ ਮੁਸਲਮੀਨ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਵੀ ਇਸ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …