Breaking News
Home / ਪੰਜਾਬ / ਅੰਮ੍ਰਿਤਸਰ-ਕੁਆਲਾਲੰਪੁਰ ਉਡਾਣ 16 ਅਗਸਤ ਤੋਂ

ਅੰਮ੍ਰਿਤਸਰ-ਕੁਆਲਾਲੰਪੁਰ ਉਡਾਣ 16 ਅਗਸਤ ਤੋਂ

ਅੰਮ੍ਰਿਤਸਰ : ਏਅਰ ਏਸ਼ੀਆ ਐਕਸ ਨੇ ਇਸ ਸਾਲ ਭਾਰਤ ਵਿਚ ਆਪਣੀਆਂ ਵਿਸਥਾਰ ਯੋਜਨਾਵਾਂ ਤਹਿਤ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਨਵੀਂ ਸਿੱਧੀ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸੇ ਸਾਲ 16 ਅਗਸਤ ਤੋਂ ਹਫ਼ਤੇ ਵਿਚ ਚਾਰ ਵਾਰ ਚੱਲਣ ਵਾਲੀ ਇਹ ਸੇਵਾ ਇੱਕ ਧਾਰਮਿਕ, ਸੈਰ ਸਪਾਟਾ, ਉਦਯੋਗ ਤੇ ਕਾਰੋਬਾਰ ਦੇ ਕੇਂਦਰ ਵਜੋਂ ਉਭਰੇਗੀ। ਸਥਾਨਕ ਹੋਟਲ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਏਅਰ ਏਸ਼ੀਆ ਐਕਸ ਦੇ ਮੁੱਖ ਕਾਰਜਕਾਰੀ ਅਫ਼ਸਰ ਬੈਂਜਾਮਿਨ ਇਸਮਾਈਲ ਨੇ ਕਿਹਾ, ‘ਅਨੇਕਾਂ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਅੰਮ੍ਰਿਤਸਰ ਨਾਲ ਸਿੱਧੇ ਸੰਪਰਕ ਦੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਉਹ ਇਹ ਉਡਾਨ ਸ਼ੁਰੂ ਹੋਣ ‘ਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਏਅਰ ਏਸ਼ੀਆ ਐਕਸ ਲਈ ਦਿੱਲੀ ਤੇ ਜੈਪੁਰ ਤੋਂ ਬਾਅਦ ਅੰਮ੍ਰਿਤਸਰ ਭਾਰਤ ਦਾ ਤੀਜਾ ਅਤੇ ਏਅਰ ਏਸ਼ੀਆ ਗਰੁੱਪ ਲਈ 21ਵਾਂ ਵਪਾਰਕ ਕੇਂਦਰ ਹੈ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਤੋਂ ਸਿੱਧੀ ਉਡਾਨ ਪੂਰੀ ਦੁਨੀਆ ਦੇ ਪੰਜਾਬੀਆਂ ਤੋਂ ਇਲਾਵਾ ਵਿਦੇਸ਼ੀ ਸੈਲਾਨੀਆਂ ਲਈ ਵੀ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਅੰਮ੍ਰਿਤਸਰ ਆਉਂਦੇ ਹਨ। ਇਹ ਉਡਾਨ ਚਾਲੂ ਹੋਣ ਨਾਲ ਸੈਲਾਨੀਆਂ ਦੀ ਗਿਣਤੀ ਹੋਰ ਵਧੇਗੀ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦਾ ਸਦਕਾ ਹੀ ਇਹ ਉਡਾਨ ਚਾਲੂ ਹੋਈ ਹੈ। ਉਡਾਨ ਦੀ ਬੁਕਿੰਗ 2 ਤੋਂ 13 ਮਈ 2018 ਤੱਕ ਏਅਰ ਏਸ਼ੀਆ ਡਾਟ ਕਾਮ ਜਾਂ ਏਅਰ ਏਸ਼ੀਆ ਦੀ ਮੋਬਾਈਲ ਐਪ ਤੋਂ ਕੀਤੀ ਜਾ ਸਕਦੀ ਹੈ। ਯਾਤਰਾ 16 ਅਗਸਤ ਤੋਂ 27 ਅਕਤੂਬਰ 2018 ਤੱਕ ਹੋਵੇਗੀ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …