Breaking News
Home / ਕੈਨੇਡਾ / ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਦੇ ਵੱਖ-ਵੱਖ ਗੁਰੂਦੁਆਰਾ ਸਾਹਿਬਾਨ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਸ਼ਹੀਦੀ ਜੋੜ ਮੇਲਿਆਂ ਦੇ ਸਬੰਧ ਵਿੱਚ ਕਰਵਾਏ ਗਏ ਇਹਨਾਂ ਸਮਾਗਮਾਂ ਵਿੱਚ ਜਿੱਥੇ ਵੱਖ-ਵੱਖ ਥਾਈਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੁਆਏ ਗਏ ਉੱਥੇ ਹੀ ਸਥਾਨਕ ਸੰਗਤਾਂ ਵੱਲੋਂ ਨੇੜਲੇ ਗੁਰੂਦੁਆਰਾ ਸਾਹਿਬਾਨ ਵਿਖੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰੀ ਜੀ ਨੂੰ ਸਰਧਾ ਅਤੇ ਅਕੀਦਤ ਦੇ ਫੁੱਲ ਭੇਟ ਕੀਤੇ ਗਏ। ਬਰੈਂਪਟਨ ਦੇ ਗੁਰੂਦੁਆਰਾ ਸਿੱਖ ਸੰਗਤ ਵਿਖੇ ਸਾਰਾ ਦਿਨ ਚੱਲੇ ਧਾਰਮਿਕ ਸਮਾਗਮ ਦੌਰਾਨ ਜਿੱਥੇ ਹਰਪ੍ਰੀਤ ਸਿੰਘ ਦਿੱਲੀ ਵਾਲੇ, ਲਵਪ੍ਰੀਤ ਸਿੰਘ ਪਟਿਆਲਾ ਵਾਲੇ, ਬਲਦੇਵ ਸਿੰਘ ਦਰਬਾਰ ਸਾਹਿਬ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਾਲੇ, ਗੁਰਪ੍ਰੀਤ ਸਿੰਘ ਦਿੱਲੀ ਵਾਲੇ, ਸਤਨਾਮ ਸਿੰਘ ਬੁੱਟਰ ਅਤੇ ਮਨਜੀਤ ਸਿੰਘ ਚੀਮਨਾਂ ਵਾਲਿਆਂ ਦੇ ਢਾਡੀ ਜਥਿਆਂ, ਕੁਲਬੀਰ ਸਿੰਘ ਚੀਮਨਾਂ ਦੇ ਕਵੀਸ਼ਰ ਜਥੇ ਨੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਜੀਵਨ ਨਾਲ ਸਬੰਧਤ ਜ਼ੋਸ਼ੀਲੀਆਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉੱਥੇ ਹੀ ਗੁਰਵਿੰਦਰ ਸਿੰਘ ਕਥਾ ਵਾਚਕ ਵੱਲੋਂ ਇਸ ਦਿਹਾੜੇ ਨਾਲ ਸਬੰਧਤ ਕਥਾ ਸੁਣਾ ਕੇ ਸੰਗਤਾਂ ਨੂੰ ਸ਼ਹੀਦੀ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਓਨਟਾਰੀਓ ਖਾਲਸਾ ਦਰਬਾਰ, ਸਕਾਰਬਰੋ ਗੁਰੂਦੁਆਰਾ ਸਾਹਿਬ, ਮਾਲਟਨ ਗੁਰੂਦੁਆਰਾ ਸਾਹਿਬ, ਰੈਕਸਡੇਲ ਗੁਰੂਦੁਆਰਾ ਸਾਹਿਬ, ਨਾਨਕਸਰ ਗੁਰੂਦੁਆਰਾ ਸਾਹਿਬ ਤੋਂ ਇਲਾਵਾ ਨੇੜਲੇ ਸ਼ਹਿਰਾਂ ਦੇ ਗੁਰੂਦੁਆਰਾ ਸਾਹਿਬਾਨ ਵਿਖੇ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ। ਜਦੋਂ ਕਿ ਸ਼ੋਸ਼ਲ ਸਾਇਟਾਂ ਦੇ ਜ਼ਰੀਏ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਸ਼ਹੀਦੀ ਦਿਹਾੜੇ ਸਬੰਧੀ ਸੁਨੇਹੇ ਆਪਣੇ ਸਕੇ-ਸਬੰਧੀਆਂ ਅਤੇ ਦੋਸਤਾਂ ਨੂੰ ਭੇਜੇ ਅਤੇ ਇਸੇ ਤਰ੍ਹਾਂ ਕ੍ਰਿਸਮਸ ਦਾ ਤਿਉਹਾਰ ਵੀ ਲੋਕਾਂ ਨੇ ਵਿਦੇਸ਼ਾਂ ਵਿੱਚ ਰਲ ਕੇ ਮਨਾਇਆ। ਜਿਸ ਦੇ ਚਲਦਿਆਂ ਮੈਰੀ ਕ੍ਰਿਸਮਸ ਦੇ ਸੁਨੇਹਿਆਂ ਦਾ ਵੀ ਅਦਾਨ ਪ੍ਰਦਾਨ ਕਰਦਿਆਂ ਪ੍ਰਭੂ ਇਸਾ ਮਸੀਹ ਦੀਆਂ ਸਿਖਿਆਵਾਂ ਤੇ ਚੱਲਣ ਦਾ ਸੁਨੇਹਾ ਵੀ ਦਿੱਤਾ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …