Breaking News
Home / ਭਾਰਤ / ਯੂਪੀ ‘ਚ ਕਾਂਗਰਸ-ਸਮਾਜਵਾਦੀ ਗਠਜੋੜ ਨੂੰ ਦੱਸਿਆ ਗੰਗਾ-ਯਮੁਨਾ ਦਾ ਮੇਲ

ਯੂਪੀ ‘ਚ ਕਾਂਗਰਸ-ਸਮਾਜਵਾਦੀ ਗਠਜੋੜ ਨੂੰ ਦੱਸਿਆ ਗੰਗਾ-ਯਮੁਨਾ ਦਾ ਮੇਲ

Alkesh copy copyਅਖਿਲੇਸ਼ ਯਾਦਵ ਨੂੰ ਮੁੜ ਮੁੱਖ ਮੰਤਰੀ ਬਣਾਉਣ ਦਾ ਹੋਇਆ ਐਲਾਨ
ਲਖਨਊ : ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਕਾਂਗਰਸ-ਸਮਾਜਵਾਦੀ ਪਾਰਟੀ ਦੇ ਗਠਜੋੜ ਦਾ ਨਵਾਂ ਇਤਿਹਾਸ ਦਰਜ ਹੋ ਗਿਆ ਹੈ। ਇਸ ਗਠਜੋੜ ਨੂੰ ਗੰਗਾ-ਯਮੁਨਾ ਦਾ ਮੇਲ ਠਹਿਰਾਉਂਦੇ ਹੋਏ ਕਿਹਾ ਗਿਆ ਕਿ ਗਠਜੋੜ ਯੋਧ, ਵੰਡ ਦੀ ਸਿਆਸਤ ਕਰ ਰਹੀ ਭਾਜਪਾ ਨੂੰ ਉਖਾੜ ਕੇ ਸੁੱਟਣ ਅਤੇ ਉੱਤਰ ਪ੍ਰਦੇਸ਼ ਵਿਚ ਵਿਕਾਸ ਦੀ ਹਨੇਰੀ ਲਿਆਏਗੀ। 300 ਤੋਂ ਵੱਧ ਸੀਟਾਂ ਜਿੱਤਣ ਅਤੇ ਅਖਿਲੇਸ਼ ਯਾਦਵ ਨੂੰ ਮੁੜ ਮੁੱਖ ਮੰਤਰੀ ਬਣਾਉਣ ਦਾ ਖੁੱਲ੍ਹ ਕੇ ਐਲਾਨ ਹੋਇਆ, ਪਰ 2019 ਵਿਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਵਾਲ ‘ਤੇ ਰਹੱਸ ਬਰਕਰਾਰ ਰਹਿਣ ਦਿੱਤਾ ਗਿਆ। ਹਾਲਾਂਕਿ ਬਾਅਦ ਵਿਚ ਲਖਨਊ ਦੇ ਘੰਟਾ ਘਰ ਦੀ ਰੈਲੀ ਵਿਚ ਰਾਹੁਲ ਨੇ ਪ੍ਰਧਾਨ ਮੰਤਰੀ ‘ਤੇ ਵੱਡੇ ਘਰਾਣਿਆਂ ਦਾ ਹਿੱਤ ਪੂਰਾ ਕਰਨ ਦਾ ਦੋਸ਼ ਲਗਾਇਆ। ਦੋ ਕਾਰੋਬਾਰੀਆਂ ਦਾ ਨਾਂ ਲੈਂਦੇ ਹੋਏ ਕਿਹਾ ਕਿ ਕਾਲਾ ਧਨ ਗ਼ਰੀਬਾਂ ਕੋਲ ਨਹੀਂ, 50 ਸਨਅਤਕਾਰਾਂ ਕੋਲ ਹੈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏ ਗੱਠਜੋੜ ਦੇ ਬਾਅਦ ਰਿਸ਼ਤਿਆਂ ਦੀ ਮਜ਼ਬੂਤੀ ਪ੍ਰਗਟਾਉਣ ਲਈ ਰਾਹੁਲ ਅਤੇ ਅਖਿਲੇਸ਼ ਨੇ ਲਖਨਊ ਵਿਚ ਐਤਵਾਰ ਨੂੰ ਇਕ ਵਜੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ‘ਯੂਪੀ ਨੂੰ ਇਹ ਸਾਥ ਪਸੰਦ ਹੈ’ ਸਲੋਗਨ ਦੇ ਵਿਚ 50 ਮਿੰਟ ਚੱਲੀ ਪ੍ਰੱੈਸ ਕਾਨਫਰੰਸ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪਹਿਲਾ ਸ਼ਬਦ ‘ਉੱਤਰ’ ਹੈ। ਸਾਡੀ ਪਾਰਟਨਰਸ਼ਿਪ, ਅਖਿਲੇਸ਼ ਅਤੇ ਮੇਰੀ, ਸਮਾਜਵਾਦੀ ਪਾਰਟੀ-ਕਾਂਗਰਸ ਦੀ ਯੋਧ, ਗੁੱਸੇ ਦੀ ਸਿਆਸਤ ਕਰਨ ਵਾਲਿਆਂ ਨੂੰ ਉੱਤਰ ਦੇਣ ਲਈ ਹੈ। ਉਨ੍ਹਾਂ ਕਿਹਾ ਕਿ ਗੰਗਾ ਯਮੁਨਾ ਦੇ ਮੇਲ ਵਾਲੇ ਇਸ ਗੱਠਜੋੜ ਨਾਲ ਵਿਕਾਸ ਦੀ ਸਰਸਵਤੀ ਨਿਕਲੇਗੀ। ਰਾਹੁਲ ਨੇ ਇਹ ਵੀ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਖਿਲੇਸ਼ ਨਾਲ ਮੇਰਾ ਨਿੱਜੀ ਰਿਸ਼ਤਾ ਹੈ। ਇਹ ਥ੍ਰੀ ਪੀ ਗੱਠਜੋੜ ਵੀ ਹੈ-ਯਾਨੀ ‘ਪ੍ਰੋਗ੍ਰੈਸ, ਪ੍ਰਾਸਪੈਰਿਟੀ ਅਤੇ ਪੀਸ।’
ਰਾਹੁਲ ਚੁੱਪ ਹੋਏ ਤਾਂ ਅਖਿਲੇਸ਼ ਯਾਦਵ ਨੇ ਉਨ੍ਹਾਂ ਦੀ ਗੱਲ ਵਧਾਉਂਦੇ ਹੋਏ ਕਿਹਾ ਕਿ ਮੈਂ ਇਸ ਵਿਚ ਇਕ ਪੀ ਹੋਰ ਜੋੜਦਾ ਹਾਂ, ਇਹ ਪੀ ਯਾਨੀ ਪੀਪਲਜ਼ ਐਲਾਇੰਸ ਹੈ। ਰਾਹੁਲ ਦੇ ਨਾਲ ਲੋਕ ਸਭਾ ਵਿਚ ਸਾਥ ਰਿਹਾ। ਕਈ ਹੋਰ ਮੌਕਿਆਂ ‘ਤੇ ਮੁਲਾਕਾਤ ਹੋਈ। ਇਕ ਦੂਜੇ ਨੂੰ ਜਾਣਦੇ ਹਾਂ। ਖੁਸ਼ੀ ਦੀ ਗੱਲ ਹੈ ਕਿ ਹੁਣ ਅਸੀਂ ਇਕੱਠੇ ਮਿਲ ਕੇ ਤੇਜ਼ੀ ਨਾਲ ਕੰਮ ਕਰਨਾ ਹੈ। ਇਕ ਤਰ੍ਹਾਂ ਨਾਲ ਅਸੀਂ ਸਾਈਕਲ ਦੇ ਦੋ ਪਹੀਏ ਹਾਂ। ਇਕ ਵਿਕਾਸ ਦਾ ਦੂਜਾ ਖੁਸ਼ਹਾਲੀ ਦਾ। ਉਨ੍ਹਾਂ ਕਿਹਾ ਕਿ ਸਾਡੇ ਵਿਚ ਉਮਰ ਦਾ ਜ਼ਿਆਦਾ ਫਾਸਲਾ ਨਹੀਂ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …