Breaking News
Home / ਜੀ.ਟੀ.ਏ. ਨਿਊਜ਼ / ਉਬੇਰ ਨੂੰ ਸ਼ਹਿਰ ‘ਚੋਂ ਕੰਮ-ਕਾਜ ਸਮੇਟਣ ਦੇ ਹੁਕਮ

ਉਬੇਰ ਨੂੰ ਸ਼ਹਿਰ ‘ਚੋਂ ਕੰਮ-ਕਾਜ ਸਮੇਟਣ ਦੇ ਹੁਕਮ

logo (2)ਬਰੈਂਪਟਨ ਸਿਟੀ ਕੌਂਸਲ ਆਪਣੇ ਮੋਬਾਇਲ ਲਾਇਸੰਸਇੰਗ ਉਪ ਕਾਨੂੰਨ ਦੀ ਕਰੇਗਾ ਸਮੀਖਿਆ
ਬਰੈਂਪਟਨ : ਬਰੈਂਪਟਨ ਸਿਟੀ ਕੌਂਸਲ ਨੇ ਆਪਣੇ ਮੋਬਾਇਲ ਲਾਇਸੰਸਇੰਗ ਉਪ ਕਾਨੂੰਨ ਦੀ ਸਮੀਖਿਆ ਲਈ ਮਤਾ ਪਾਸ ਕੀਤਾ ਤਾਂ ਜੋ ਸਾਰੀਆਂ ਕਿਸਮਾਂ ਦੀਆਂ ਕਿਰਾਏ ਲਈ ਢੋਆ-ਢੋਆਈ ਕੰਪਨੀਆਂ ਨੂੰ ਕੰਟਰੋਲ ਕਰਨ ਦੀ ਪੜਚੋਲ ਕੀਤੀ ਜਾ ਸਕੇ। ਇਸ ਸਮੀਖਿਆ ਵਿਚ ਟੈਕਸੀ ਕੈਬਾਂ, ਲਿਮੋਜ਼ੀਨ ਅਤੇ ਹੋਰ ਟਰਾਂਸਪੋਰਟੇਸ਼ਨ ਨੈਟਵਰਕ ਕੰਪਨੀਆਂ ਸ਼ਾਮਲ ਹੋਣਗੀਆਂ। ਜ਼ਿਕਰਯੋਗ ਹੈ ਕਿ ਉਬੇਰ ਦਾ ਸ਼ਹਿਰ ਵਿਚ ਚੱਲ ਰਿਹਾ ਕੰਮ ਕਾਜ ਉਕਤ ਉਪ ਕਾਨੂੰਨ ਦੀ ਉਲੰਘਣਾ ਕਰਦਾ ਹੈ।
ਇਸ ਲਈ ਫਿਲਹਾਲ ਉਬੇਰ ਨੂੰ ਸ਼ਹਿਰ ਵਿਚੋਂ ਆਪਣਾ ਕੰਮਕਾਜ ਬੰਦ ਕਰਨ ਲਈ ਆਖਿਆ ਗਿਆ ਹੈ। ਉਸ ਨੂੰ ਉਬੇਰ ਐਕਸ ਐਪ ਮੁਲਤਵੀ ਕਰਨ ਲਈ ਕਹਿ ਦਿੱਤਾ ਗਿਆ ਹੈ। ਸਿਟੀ ਕੌਂਸਲ ਸੂਬਈ ਸਰਕਾਰ ਨੂੰ ਵਿਧਾਨਕ ਤਬਦੀਲੀਆਂ ਦੀ ਬੇਨਤੀ ਕਰੇਗਾ, ਜਿਸ ਤਹਿਤ ਸਿਟੀ ਕੌਂਸਲ ਨੂੰ ਅਜਿਹੇ ਅਧਿਕਾਰ ਮਿਲ ਸਕਣ ਜਿਸ ਨਾਲ ਉਹ ਸਥਾਨਕ ਉਪ ਕਾਨੂੰਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰ ਸਕਣ ਅਤੇ ਉਬੇਰ ਵਰਗੀਆਂ ਕੰਪਨੀਆਂ ਦੇ ਕੰਮਕਾਜ ‘ਤੇ ਰੋਕ ਲਗਾ ਸਕਣ। ਜ਼ਿਕਰਯੋਗ ਹੈ ਕਿ ਇਸ ਵਿਚ ਡਰਾਈਵਰ ਦੇ ਹਰ ਕਸੂਰ ‘ਤੇ ਘੱਟੋ ਘੱਟ 5000 ਡਾਲਰ ਦੇ ਜੁਰਮਾਨੇ ਦੀ ਸੀਮਾ ਤਹਿ ਕਰਨ ਬਾਰੇ ਰਿਪੋਰਟ ਤਿਆਰ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …