ਰੱਖਿਆ ਮੰਤਰੀ ਨਾਲ ਦੇਸ਼ ਦੀਆਂ ਡਿਫੈਂਸ ਨੀਤੀਆਂ ਬਾਰੇ ਵੀ ਹੋਈ ਚਰਚਾ
ਟੋਰਾਂਟੋ/ਬਿਊਰੋ ਨਿਊਜ਼
ਟੋਰਾਂਟੋ ਦੀ ਐਮਪੀ ਜੂਲੀ ਜ਼ੀਰੋਵਿਕਜ਼ ਦੇ ਸੱਦੇ ਉਪਰ ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ, ਟਰਾਂਟੋ ਡਊਨ ਟਊਨ ਦੇ ਟੀਡੀ ਟਾਵਰ ਦੇ ਇਕ ਗੈਸਟ ਹਾਲ ਵਿਚ ਪਧਾਰੇ। ਮਕਸਦ ਸੀ ਲਿਬਰਲ ਪਾਰਟੀ ਦੇ ਵੱਡੇ-ਵੱਡੇ ਸਹਿਯੋਗੀਆਂ ਨੂੰ ਇਕੱਤਰ ਕਰਕੇ ਮੰਤਰੀ ਜੀ ਨਾਲ ਇੰਟਰੋਡੀਊਸ ਕਰਵਾਉਣਾ ਅਤੇ ਫੰਡ ਰੇਜਿੰਗ ਕਰਨਾ। ਇਸ ਸੰਖੇਪ ਰੀਸੈਪਸ਼ਨ ਵਿਚ ਕੋਈ 40 ਕੁ ਬੰਦੇ ਕਾਕਟੇਲ ਪਾਰਟੀ ਉਪਰ ਪਹੁੰਚੇ ਜਿਨ੍ਹਾਂ ਵਿਚ 10, 12 ਭਾਰਤੀ ਸਨ ਅਤੇ ਬਾਕੀ 25, 30 ਦੇ ਆਸ ਪਾਸ ਗੋਰੇ ਲੋਕ ਸਨ। ਪਾਰਟੀ ਦੀ ਟਿਕਟ 500 ਡਾਲਰ ਸੀ। ਇਸ ਤਰ੍ਹਾਂ ਕੋਈ 20ਕੁ ਹਜਾਰ ਡਾਲਰ ਦੀ ਫੰਡ ਰੇਜ਼ਿਗ ਕੀਤੀ ਗਈ। ਯਾਦ ਰਹੇ ਕਿ ਅੱਜਕੱਲ੍ਹ ਜਿਥੇ ਲਿਬਰਲ ਪਾਰਟੀ ਨਵੀਆਂ ਨਵੀਆਂ ਨੀਤੀਆਂ ਘੜ ਰਹੀ ਹੈ, ਉਥੇ ਪਾਰਟੀ ਲਈ ‘ਪਾਰਟੀ ਫੰਡ’ ਇਕੱਠਾ ਕਰਨ ਵਾਸਤੇ ਵੀ ਵਡੀ ਪੱਧਰ ਉਪਰ ਸਰਗਰਮ ਹੈ। ਕੰਜ਼ਰਵੇਟਿਵ ਪਾਰਟੀ ਦਾ ਇਹ ਫੰਡ 2014/15 ਵਿਚ 18 ਮਿਲੀਅਨ ਤੋਂ ਵੱਧ ਸੀ ਅਤੇ ਲਿਬਰਲ ਪਾਰਟੀ ਇਸ ਤੋਂ ਵੀ ਵਡੀ ਰਾਸ਼ੀ ਇਕੱਠਾ ਕਰਨਾ ਮੰਗਦੀ ਹੈ। ਯਾਦ ਰਹੇ ਕਿ ਪਾਰਟੀ ਇਨ੍ਹਾਂ ਫੰਡਾਂ ਨੂੰ ਆਪਣੀ ਪ੍ਰੋਮੋਸ਼ਨ, ਅਲੈਕਸ਼ਨਾ ਅਤੇ ਨਵੇਂ ਕੈਂਡੀਡੇਟਸ ਦੀ ਮਦਤ ਕਰਨ ਲਈ ਵਰਤਿਆ ਕਰਦੀ ਹੈ। ਹਰਜੀਤ ਸਿੰਘ ਸਜਣ ਕੋਈ 45 ਕੁ ਸਾਲਾਂ ਦੇ ਪੱਕੇ ਰੰਗ ਦੇ ਮਿਠਬੋਲੜੇ ਰਿਸਟ ਪੁਸ਼ਟ ਫੌਜੀ ਜਵਾਨ ਹਨ। ਉਨ੍ਹਾਂ ਨਾਲ ਦੇਸ਼ ਦੀਆਂ ਡਿਫੈਂਸ ਨੀਤੀਆਂ ਉਪਰ ਕੁਝ ਸਵਾਲ ਜਵਾਬ ਵੀ ਹੋਏ।
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਟੋਰਾਂਟੋ ਪਧਾਰੇ
RELATED ARTICLES

