-8.7 C
Toronto
Monday, January 5, 2026
spot_img
Homeਜੀ.ਟੀ.ਏ. ਨਿਊਜ਼ਪੰਜਾਬੀ ਨੌਜਵਾਨ ਦੀ ਹੈਰੀਸਨ ਝੀਲ ਵਿਚ ਡੁੱਬਣ ਕਾਰਨ ਮੌਤઠ

ਪੰਜਾਬੀ ਨੌਜਵਾਨ ਦੀ ਹੈਰੀਸਨ ਝੀਲ ਵਿਚ ਡੁੱਬਣ ਕਾਰਨ ਮੌਤઠ

ਐਬਟਸਫੋਰਡ : ਸਰੀ ਨਿਵਾਸੀ ਪੰਜਾਬੀ ਨੌਜਵਾਨ ਧਨਪ੍ਰੀਤ ਸਿੰਘ ਬੈਂਸ ਦੀ ਮਿਸ਼ਨ ਨੇੜੇ ਪੈਂਦੀ ਹੈਰੀਸਨ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ ਅਤੇ ਉਸਦੀ ਉਮਰ 26 ਸਾਲ ਦੀ ਸੀ। ਜਾਣਕਾਰੀ ਅਨੁਸਾਰ ਧਨਪ੍ਰੀਤ ਸਿੰਘ ਗਰਮੀ ਜ਼ਿਆਦਾ ਹੋਣ ਕਾਰਨ ਹੈਰੀਸਨ ਝੀਲ ‘ਤੇ ਘੁੰਮਣ ਗਿਆ ਸੀ ਅਤੇ ਉਥੇ ਨਹਾਉਂਦੇ ਸਮੇਂ ਅਚਾਨਕ ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਬਚਾਓ ਟੀਮ ਦੇ ਗੋਤਾਖ਼ੋਰਾਂ ਨੇ ਉਸ ਦੀ ਲਾਸ਼ ਝੀਲ ਵਿਚੋਂ ਬਰਾਮਦ ਕੀਤੀ। ਸਵਾ 6 ਫੁੱਟ ਲੰਮਾ ਧਨਪ੍ਰੀਤ ਸਿੰਘ ਬੈਂਸ ਬਾਸਕਿਟਬਾਲ ਦਾ ਚੋਟੀ ਦਾ ਖਿਡਾਰੀ ਸੀ ਅਤੇ ਕੈਨੇਡਾ ਦਾ ਹੀ ਜੰਮਪਲ ਸੀ। ਵਰਨਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਬੀਤੇ 3 ਮਹੀਨਿਆਂ ਵਿਚ 20 ਵਿਅਕਤੀ ਡੁੱਬਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ, ਜਿਨ੍ਹਾਂ ਵਿਚ 5 ਪੰਜਾਬੀ ਨੌਜਵਾਨ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਉਮਰ 20 ਤੋਂ 27 ਸਾਲ ਦੇ ਦਰਮਿਆਨ ਸੀ। ਪੁਲਿਸ ਧਨਪ੍ਰੀਤ ਸਿੰਘ ਬੈਂਸ ਦੀ ਡੁੱਬਣ ਕਾਰਨ ਹੋਈ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

RELATED ARTICLES
POPULAR POSTS