ਟੋਰਾਂਟੋ/ਸਤਪਾਲ ਸਿੰਘ ਜੌਹਲ
‘ਵੰਦੇ ਭਾਰਤ ਮਿਸ਼ਨ’ ਤਹਿਤ ਜਿੱਥੇ ਭਾਰਤ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਸਤੇ ਜੂਨ ਮਹੀਨੇ ਦੌਰਾਨ 8 ਉਡਾਣਾਂ ਕੈਨੇਡਾ ‘ਚ ਟੋਰਾਂਟੋ ਅਤੇ ਵੈਨਕੂਵਰ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਉੱਥੇ ਹੁਣ ਕੈਨੇਡਾ ਸਰਕਾਰ ਨੇ ਵੀ ਕਤਰ ਏਅਰਵੇਜ਼ ਦੀਆਂ ਦੋ ਹੋਰ ਹਵਾਈ ਉਡਾਣਾਂ ਦਾ ਐਲਾਨ ਕਰ ਦਿੱਤਾ ਹੈ ਜੋ 12 ਅਤੇ 15 ਜੂਨ ਨੂੰ ਦਿੱਲੀ ਤੋਂ ਟੋਰਾਂਟੋ ਜਾਣਗੀਆਂ । ਏਅਰ ਇੰਡੀਆ ਵਲੋਂ 8, 12, 16, 18, 20, 22 ਅਤੇ 27 ਜੂਨ ਨੂੰ ਦਿੱਲੀ ਤੋਂ ਟੋਰਾਂਟੋ ਤੇ ਵੈਨਕੂਵਰ ਜਹਾਜ਼ ਭੇਜੇ ਜਾਣਗੇ। 23 ਜੂਨ ਨੂੰ ਇਕ ਉਡਾਣ ਮੁੰਬਈ ਟੋਰਾਂਟੋ ਜਾਵੇਗੀ। ਏਅਰ ਇੰਡੀਆ ਦੇ ਜਹਾਜ਼ਾਂ ‘ਚ ਕੈਨੇਡਾ ਦੇ ਨਾਗਰਿਕ, ਪੱਕੇ ਵਾਸੀ, ਵਰਕ ਪਰਮਿਟ ਤੇ ਸਟੱਡੀ ਪਰਮਿਟ ਹੋਲਡਰ ਆਦਿ ਵੀ ਸਫਰ ਕਰ ਸਕਦੇ ਹਨ ਪਰ ਕਤਰ ਏਅਰਵੇਜ਼ ‘ਚ ਕੈਨੇਡਾ ਸਰਕਾਰ ਵਲੋਂ ਕੈਨੇਡੀਅਨ ਨਾਗਰਿਕ, ਪੱਕੇ ਵਾਸੀ ਅਤੇ 18 ਮਾਰਚ ਤੋਂ ਪਹਿਲਾਂ ਜਾਰੀ ਹੋਏ ਪੱਕੇ ਵੀਜਾ (ਸੀ.ਓ.ਪੀ.ਆਰ.) ਦੇ ਧਾਰਕਾਂ ਨੂੰ ਹੀ ਲਿਜਾਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਜਹਾਜ਼ਾਂ ‘ਚ ਸਫਰ ਕਰਨ ਦਾ ਮਹਿੰਗਾ ਕਿਰਾਇਆ (ਇਕ ਪਾਸੇ ਦਾ ਲਗਪਗ 2000 ਤੋਂ 2500 ਡਾਲਰ) ਇਸ ਸਮੇਂ ਲੋਕਾਂ ਵਾਸਤੇ ਵੱਡੀ ਸਿਰ ਦਰਦੀ ਹੈ। ਬਰੈਂਪਟਨ ਨਾਰਥ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਦੱਸਿਆ ਹੈ ਕਿ ਕਤਰ ਏਅਰਵੇਜ਼ ਦਾ ਜਹਾਜ਼ ਕੈਨੇਡਾ ਤੋਂ ਵਾਪਸੀ ਸਮੇਂ ਖਾਲੀ ਲਿਜਾਣਾ ਪੈਂਦਾ ਹੈ ਜਿਸ ਕਰਕੇ ਕਿਰਾਇਆ ਜਾਇਜ਼ ਹੈ।
ਏਅਰ ਇੰਡੀਆ ਦੇ ਜਹਾਜ਼ ਦੋਵਾਂ ਪਾਸੇ ਭਰ ਕੇ ਜਾਂਦੇ ਹਨ ਪਰ ਉਸ ਦੇ ਮਹਿੰਗੇ ਕਰਾਏ ਬਾਰੇ ਟੋਰਾਂਟੋ ‘ਚ ਭਾਰਤ ਦੇ ਕਾਸਲ ਜਰਨਲ ਅਪੂਰਵਾ ਸ੍ਰੀਵਾਸਤਵਾ ਨੇ ਕੁਝ ਸਪੱਸ਼ਟ ਨਹੀਂ ਦੱਸਿਆ ਤੇ ਕਿਹਾ ਹਵਾਈ ਕੰਪਨੀ ਵਲੋਂ ਕਿਰਾਇਆ ਨਿਰਧਾਰਤ ਕੀਤਾ ਜਾਂਦਾ ਹੈ। ਇਹ ਵੀ ਕਿ ਉਪਰੋਕਤ ਦੋਵਾਂ ਹਵਾਈ ਕੰਪਨੀਆਂ ਦੀਆਂ ਇਨ੍ਹਾਂ ਵਿਸ਼ੇਸ਼ ਉਡਾਨਾਂ ਦੇ ਜਹਾਜ਼ਾਂ ‘ਚ ਸੀਟ ਆਨਲਾਈਨ ਹੀ ਬੁੱਕ ਹੋ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …