ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓ ਵਿੱਚ ਨੋਵਲ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਨਾਲ ਪ੍ਰੋਵਿੰਸ ਵਿੱਚ ਕੋਵਿਡ-19 ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 29,047 ਤੱਕ ਪਹੁੰਚ ਗਈ ਹੈ।ઠਨਵੇਂ ਮਾਮਲੇ ਇੱਕ ਦਿਨ ਪਹਿਲਾਂ ਨਾਲੋਂ 1.2 ਫੀਸਦੀ ਵਧ ਰਿਕਾਰਡ ਕੀਤੇ ਗਏ। ਇਨ੍ਹਾਂ ਵਿੱਚੋਂ ਜੀਟੀਏ ਵਿੱਚ ਹੀ 66 ਫੀਸਦੀ ਮਾਮਲੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਟੈਸਟਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਪਰ ਲਗਾਤਾਰ ਚੌਥੇ ਦਿਨ ਵੀ ਪ੍ਰੋਵਿੰਸ ਰੋਜ਼ਾਨਾ ਦੀ ਆਪਣੀ ਸਮਰੱਥਾ ਉੱਤੇ ਪੂਰਾ ਨਹੀਂ ਉਤਰ ਪਾਇਆ।
ਲਗਾਤਾਰ ਤੀਜੇ ਦਿਨ ਮੌਤਾਂ ਦੀ ਗਿਣਤੀ ਵਿੱਚ ਵੀ ਇਜਾਫਾ ਵੇਖਣ ਨੂੰ ਮਿਲਿਆ। ਕੱਲ੍ਹ 19 ਮੌਤਾਂ ਹੋਈਆਂ ਤੇ ਇਸ ਨਾਲ ਹੁਣ ਤੱਕ ਪ੍ਰੋਵਿੰਸ ਵਿੱਚ ਕੋਵਿਡ-19 ਨਾਲ ਮਰਲ ਵਾਲਿਆਂ ਦੀ ਗਿਣਤੀ 2,312 ਤੱਕ ਅੱਪੜ ਗਈ ਹੈ। ਓਨਟਾਰੀਓ ਦੇ ਹੈਲਥ ਅਧਿਕਾਰੀਆਂ ਵੱਲੋਂ ਪ੍ਰੋਵਿੰਸ ਦੇ ਇਕਨੌਮਿਕ ਰੀਓਪਨਿੰਗ ਪਲੈਨ ਦੇ ਦੂਜੇ ਪੜਾਅ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ੂੰ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਦੂਜਾ ਪੜਾਅ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …