7 C
Toronto
Wednesday, November 26, 2025
spot_img
Homeਜੀ.ਟੀ.ਏ. ਨਿਊਜ਼ਕਰੋਨਾ : ਇਕ ਪੱਖ ਇਹ ਵੀ ਪਰਿਵਾਰ ਦਾ ਘਾਟਾ ਪੂਰਾ, ਵਪਾਰ ਦਾ...

ਕਰੋਨਾ : ਇਕ ਪੱਖ ਇਹ ਵੀ ਪਰਿਵਾਰ ਦਾ ਘਾਟਾ ਪੂਰਾ, ਵਪਾਰ ਦਾ ਘਾਟਾ ਵਧਿਆ!

ਕੈਨੇਡਾ ਮਲਟੀਬਿਲੀਅਨ ਡਾਲਰ ਬਿੱਲ ਪਾਸ ਕਰਨ ਵਾਸਤੇ ਪਾਰਲੀਮੈਂਟ ਨੂੰ ਦੁਬਾਰਾ ਸੱਦਣ ਦੀ ਤਿਆਰੀ ‘ਚ ਟਰੂਡੋ
ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਸਬੰਧੀ ਵਿੱਤੀ ਸਹਿਯੋਗ ਲਈ ਚੁੱਕੇ ਜਾਣ ਵਾਲੇ ਕਦਮਾਂ ਲਈ ਮਲਟੀਬਿਲੀਅਨ ਡਾਲਰ ਬਿੱਲ ਪਾਸ ਕਰਨ ਵਾਸਤੇ ਇੱਕ ਹੋਰ ਐਮਰਜੰਸੀ ਸਿਟਿੰਗ ਲਈ ਪਾਰਲੀਆਮੈਂਟ ਨੂੰ ਦੁਬਾਰਾ ਸੱਦਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਵਾਇਰਸ ਖਿਲਾਫ ਲੜਾਈ ਅਜੇ ਕਈ ਮਹੀਨਿਆਂ ਤੱਕ ਹੋਰ ਚੱਲ ਸਕਦੀ ਹੈ।ઠ
ਐਲਾਨੀ ਗਈ ਵੇਜ ਸਬਸਿਡੀ ਕੈਨੇਡੀਅਨ ਇਤਿਹਾਸ ਵਿੱਚ ਵੱਡਾ ਆਰਥਿਕ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ। ਇਸੇ ਲਈ ਟਰੂਡੋ ਨੇ ਸੋਚਿਆ ਕਿ ਇਸ ਨੂੰ ਪਾਸ ਕਰਵਾਉਣ ਲਈ ਪਾਰਲੀਮੈਂਟ ਨੂੰ ਦੁਬਾਰਾ ਸੱਦਿਆ ਜਾਣਾ ਚਾਹੀਦਾ ਹੈ। ਪਾਰਲੀਮੈਂਟ ਮੁੜ ਸੱਦੇ ਜਾਣ ਦੀ ਕਾਰਵਾਈ ਇਸ ਲਈ ਕੀਤੀ ਜਾਣੀ ਵੀ ਜ਼ਰੂਰੀ ਹੈ ਕਿਉਂਕਿ ਪਿਛਲੇ ਹਫਤੇ ਹੀ ਪਾਸ ਕੀਤੇ ਗਏ ਬਿੱਲ ਤੋਂ ਵੀ ਇਹ ਵੱਧ ਚੁੱਕਿਆ ਹੈ।ઠ
ਵਿੱਤ ਮੰਤਰੀ ਬਿਲ ਮੌਰਨਿਊ ਨੇ ਇਸ ਪਲੈਨ ਦੇ ਕਈ ਵੇਰਵਿਆਂ ਉੱਤੇ ਰੋਸ਼ਨੀ ਪਾਈ ਤੇ ਇਸ ਉੱਤੇ 71 ਬਿਲੀਅਨ ਡਾਲਰ ਦਾ ਟੈਗ ਲਾਇਆ। ਹੁਣ ਤੱਕ ਐਲਾਨੇ ਗਏ ਆਰਥਿਕ ਮਾਪਦੰਡ ਤੇ ਮੁਲਤਵੀ ਕੀਤੇ ਗਏ ਟੈਕਸ ਦਾ ਕੁੱਲ ਜੋੜ 190 ਬਿਲੀਅਨ ਡਾਲਰ ਬਣਦਾ ਹੈ। ਮੌਰਨਿਊ ਨੇ ਆਖਿਆ ਕਿ ਇਹ ਬਹੁਤ ਹੀ ਅਹਿਮ ਖਰਚਾ ਹੈ। ਮੌਰਨਿਊ ਨੇ ਦੱਸਿਆ ਕਿ ਲੱਗਭਗ 200 ਬਿਲੀਅਨ ਡਾਲਰ ਵਿੱਚੋਂ 105 ਬਿਲੀਅਨ ਡਾਲਰ ਵੇਜ ਸਬਸਿਡੀ ਵਰਗੇ ਪ੍ਰੋਗਰਾਮ ਦੀ ਵਿੱਤੀ ਸਹਾਇਤਾ ਲਈ, ਕੈਨੇਡਾ ਚਾਈਲਡ ਬੈਨੇਫਿਟ ਤੇ ਨਿੱਕੇ ਟਿਕਟ ਫੰਡਜ਼ ਲਈ ਤੇ ਕਮਜੋਰ ਆਬਾਦੀ ਉੱਤੇ ਕੇਂਦਰਿਤ ਹੈ। ਜਦਕਿ 85 ਬਿਲੀਅਨ ਡਾਲਰ ਕੈਨੇਡੀਅਨਾਂ ਤੇ ਕਾਰੋਬਾਰੀਆਂ ਦੀਆਂ ਮੁਲਤਵੀ ਕੀਤੀਆਂ ਗਈਆਂ ਟੈਕਸ ਅਦਾਇਗੀਆਂ ਨਾਲ ਸਬੰਧਤ ਹੈ।ઠ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਚੁੱਕੇ ਜਾ ਰਹੇ ਇਨ੍ਹਾਂ ਮਾਪਦੰਡਾਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਕੈਨੇਡਾ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਦੇ ਨਹੀਂ ਕਰਨਾ ਪਿਆ। ਇਹ ਸਾਡੀ ਜ਼ਿੰਦਗੀ ਦੇ ਸੱਭ ਤੋਂ ਵੱਡੇ ਆਰਥਿਕ ਮਾਪਦੰਡ ਹਨ ਜਿਹੜੇ ਅਸੀ ਸਾਡੀ ਸਿਹਤ ਨੂੰ ਦਰਪੇਸ਼ ਖਤਰੇ ਨੂੰ ਹਰਾਉਣ ਲਈ ਇਸਤੇਮਾਲ ਕਰ ਰਹੇ ਹਾਂ। ਇਨ੍ਹਾਂ ਆਰਥਿਕ ਮਾਪਦੰਡਾਂ ਕਾਰਨ ਕੈਨੇਡੀਅਨ ਘਰਾਂ ਵਿੱਚ ਰਹਿ ਸਕਣਗੇ ਤੇ ਕਰੋਨਾ ਵਾਇਰਸ ਨੂੰ ਹਰਾ ਸਕਣਗੇ ਪਰ ਸਰਕਾਰ ਇੱਕਲਿਆਂ ਇਹ ਜੰਗ ਨਹੀਂ ਜਿੱਤ ਸਕਦੀ।ઠ
ਟਰੂਡੋ ਨੇ ਸਰਕਾਰ ਦੇ ਹਾਊਸ ਲੀਡਰ ਤੇ ਡਿਪਟੀ ਪ੍ਰਧਾਨ ਮੰਤਰੀ ਨੂੰ ਪਾਰਲੀਆਮੈਂਟ ਦੀ ਕਾਰਵਾਈ ਦੁਬਾਰਾ ਸਦਣ ਲਈ ਦੂਜੀਆਂ ਪਾਰਟੀਆਂ ਨਾਲ ਰਲ ਕੇ ਸਲਾਹ ਕਰਨ ਵਾਸਤੇ ਆਖਿਆ।

RELATED ARTICLES
POPULAR POSTS