ਲਿਬਰਲ ਪਾਰਟੀ ਨੂੰ ਨੀਂਦ ਤੋਂ ਜਾਗਣ ਦੀ ਲੋੜ : ਨੈਨੋਜ਼
ਓਟਵਾ/ਬਿਊਰੋ ਨਿਊਜ਼ : ਨੈਨੋਜ਼ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਚਾਰ ਹਫਤਿਆਂ ਵਿੱਚ ਕੰਸਰਵੇਟਿਵ ਪਾਰਟੀ ਦੀ ਸਥਿਤੀ ਮਜ਼ਬੂਤ ਹੋਈ ਹੈ ਜਦਕਿ ਪਸੰਦੀਦਾ ਪਾਰਟੀ ਦੇ ਇੰਡੈਕਸ ਵਿੱਚ ਪੰਜ ਫੀਸਦੀ ਦੀ ਕਮੀ ਤੋਂ ਬਾਅਦ ਲਿਬਰਲ ਦੂਜੇ ਸਥਾਨ ਉੱਤੇ ਪਹੁੰਚ ਗਏ ਹਨ।
ਸੱਤਾਧਾਰੀ ਲਿਬਰਲਾਂ ਨਾਲੋਂ ਕੰਸਰਵੇਟਿਵ ਤਿੰਨ ਅੰਕਾਂ ਨਾਲ ਅੱਗੇ ਚੱਲ ਰਹੇ ਹਨ ਤੇ ਐਨਡੀਪੀ ਇਸ ਅਰਸੇ ਵਿੱਚ ਛੇ ਅੰਕਾਂ ਦਾ ਮੁਨਾਫਾ ਕਮਾ ਕੇ ਤੀਜੇ ਸਥਾਨ ਉੱਤੇ ਬਣੀ ਹੋਈ ਹੈ। ਨੈਨੋਜ਼ ਰਿਸਰਚ ਦੇ ਬਾਨੀ ਤੇ ਚੀਫ ਡਾਟਾ ਸਾਇੰਟਿਸਟ ਨਿੱਕ ਨੈਨੋਜ਼ ਦਾ ਕਹਿਣਾ ਹੈ ਕਿ ਐਨਡੀਪੀ ਦੇ ਸਹਾਰੇ ਨਾਲ ਅੱਗੇ ਵੱਧ ਰਹੇ ਲਿਬਰਲਾਂ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਪਈ ਹੈ। ਉਨ੍ਹਾਂ ਆਖਿਆ ਕਿ ਲਿਬਰਲਾਂ ਲਈ ਇਸ ਸਮੇਂ ਇਹ ਬਹੁਤ ਹੀ ਮਾੜੀ ਖਬਰ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਅੰਕੜਿਆਂ ਨਾਲ ਸਟੀਫਨ ਹਾਰਪਰ ਦੀ ਅਗਵਾਈ ਵਾਲੀ 2011 ਵਿੱਚ ਬਣੀ ਸਰਕਾਰ ਦੇ ਸਮਿਆਂ ਦੀ ਯਾਦ ਆ ਰਹੀ ਹੈ ਤੇ ਉਸ ਸਮੇਂ ਹੀ ਐਨਡੀਪੀ ਨੇ ਜੈਕ ਲੇਅਟਨ ਦੀ ਅਗਵਾਈ ਵਿੱਚ ਵੱਡੀਆਂ ਵੋਟਾਂ ਖਿੱਚ ਕੇ ਲਿਬਰਲਾਂ ਨੂੰ ਖੂੰਜੇ ਲਾ ਦਿੱਤਾ ਸੀ।
ਉਨ੍ਹਾਂ ਇਹ ਵੀ ਆਖਿਆ ਕਿ ਜੇ ਇਹੋ ਸਥਿਤੀ ਬਰਕਰਾਰ ਰਹਿੰਦੀ ਹੈ ਤੇ ਐਨਡੀਪੀ ਵੀ ਚੰਗੀ ਕਾਰਗੁਜ਼ਾਰੀ ਵਿਖਾਉਣੀ ਜਾਰੀ ਰੱਖਦੀ ਹੈ ਤਾਂ ਇਹ ਪਿਏਰ ਪੌਲੀਏਵਰ ਤੇ ਕੰਸਰਵੇਟਿਵਾਂ ਲਈ ਬਹੁਤ ਹੀ ਚੰਗੀ ਖਬਰ ਹੋਵੇਗੀ। ਇਸ ਸਮੇਂ ਕੰਸਰਵੇਟਿਵਾਂ ਤੇ ਐਨਡੀਪੀ ਲਈ ਸਮਾਂ ਕਾਫੀ ਸਾਜ਼ਗਾਰ ਚੱਲ ਰਿਹਾ ਹੈ ਤੇ ਦੋਵੇਂ ਪਾਰਟੀਆਂ ਲਿਬਰਲਾਂ ਦੀ ਵੋਟ ਤੋੜਨ ਵਿੱਚ ਕਾਮਯਾਬ ਹੋ ਰਹੀਆਂ ਹਨ। ਇਸ ਵਿੱਚ ਕੋਈ ਸੱਕ ਨਹੀਂ ਕਿ ਲਿਬਰਲਾਂ ਨੂੰ ਨੀਂਦ ਵਿੱਚੋਂ ਜਾਗਣ ਦਾ ਸਮਾਂ ਆ ਗਿਆ ਹੈ ਤਾਂ ਕਿ ਉਹ ਆਪਣੇ ਨਾਲੋਂ ਟੁੱਟ ਰਹੇ ਵੋਟਰਾਂ ਨੂੰ ਮੁੜ ਨਾਲ ਜੋੜ ਸਕਣ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …