Breaking News
Home / ਜੀ.ਟੀ.ਏ. ਨਿਊਜ਼ / ਪ੍ਰਧਾਨ ਮੰਤਰੀ ਨੇ ਪਾਬੰਦੀਆਂ ਦਾ ਵਿਰੋਧ ਕਰ ਰਹੇ ਗਰੁੱਪਾਂ ਵਿੱਚ ਸ਼ਾਮਲ ਲੋਕਾਂ ਨੂੰ ਕਿਹਾ

ਪ੍ਰਧਾਨ ਮੰਤਰੀ ਨੇ ਪਾਬੰਦੀਆਂ ਦਾ ਵਿਰੋਧ ਕਰ ਰਹੇ ਗਰੁੱਪਾਂ ਵਿੱਚ ਸ਼ਾਮਲ ਲੋਕਾਂ ਨੂੰ ਕਿਹਾ

ਮੁਜ਼ਾਹਰੇ ਕਰਨ ਨਾਲ ਕਰੋਨਾ ਹੋਰ ਜ਼ਿਆਦਾ ਫੈਲੇਗਾ : ਟਰੂਡੋ
ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਦੇ ਚਲਦਿਆਂ ਪਬਲਿਕ ਹੈਲਥ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਗਰੁੱਪਾਂ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜਿਹੇ ਮੁਜਾਹਰੇ ਕਰਨ ਨਾਲ ਉਲਟ ਅਸਰ ਪਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਨ੍ਹਾਂ ਮੁਜਾਹਰਾਕਾਰੀਆਂ ਦਾ ਮਕਸਦ ਆਮ ਵਰਗੇ ਹਾਲਾਤ ਵਾਪਿਸ ਲਿਆਉਣਾ ਹੈ ਪਰ ਇਸ ਤਰ੍ਹਾਂ ਇੱਕਠੇ ਹੋਣ ਨਾਲ ਇੱਕ ਤਾਂ ਵਾਇਰਸ ਹੋਰ ਫੈਲੇਗਾ ਤੇ ਅਜਿਹਾ ਹੋਣ ਦੀ ਸੂਰਤ ਵਿੱਚ ਲਾਕਡਾਊਨ ਵਿੱਚ ਹੋਰ ਵਾਧਾ ਹੋਵੇਗਾ। ਟਰੂਡੋ ਨੇ ਉਨ੍ਹਾਂ ਸਾਰੇ ਕੈਨੇਡੀਅਨਾਂ ਦਾ ਧੰਨਵਾਦ ਕੀਤਾ ਜਿਹੜੇ ਨਿਯਮਾਂ ਦਾ ਪਾਲਣ ਕਰ ਰਹੇ ਹਨ ਤੇ ਆਖਿਆ ਕਿ ਉਹ ਸਭ ਜਾਣਦੇ ਹਨ ਕਿ ਨਿਯਮਾਂ ਤੇ ਪਾਬੰਦੀਆਂ ਦਾ ਪਾਲਣ ਕਰਨ ਨਾਲ ਹਾਲਾਤ ਜਲਦ ਆਮ ਵਰਗੇ ਹੋਣਗੇ।
ਟਰੂਡੋ ਨੇ ਇਹ ਵੀ ਆਖਿਆ ਕਿ ਐਨੇ ਕੈਨੇਡੀਅਨ ਇਸ ਲਈ ਪਬਲਿਕ ਹੈਲਥ ਮਾਪਦੰਡਾਂ ਦਾ ਪਾਲਣ ਕਰ ਰਹੇ ਹਨ ਕਿਉਂਕਿ ਉਹ ਸਿਰਫ ਆਮ ਵਰਗੇ ਹਾਲਾਤ ਹੀ ਵਾਪਿਸ ਨਹੀਂ ਚਾਹੁੰਦੇ ਸਗੋਂ ਉਹ ਆਪਣੇ ਗੁਆਂਢੀਆਂ ਤੇ ਫਰੰਟਲਾਈਨ ਵਰਕਰਜ਼ ਦੀ ਕੇਅਰ ਕਰਦੇ ਹਨ।
ਟਰੂਡੋ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਅਜਿਹਾ ਆਪਣੇ ਸਾਥੀ ਕੈਨੇਡੀਅਨਾਂ ਦੇ ਸਨਮਾਨ ਸਦਕਾ ਹੀ ਕਰ ਲੈਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬਾਓਡਨ, ਅਲਬਰਟਾ ਵਿੱਚ ਦੋ ਦਿਨਾਂ ਲਈ ਵੀਕੈਂਡ ਉੱਤੇ ”ਨੋ ਮੋਰ ਲਾਕਡਾਊਨਜ” ਦੇ ਨਾਂ ਉੱਤੇ ਕੀਤੇ ਗਏ ਮੁਜਾਹਰਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਕਠੇ ਹੋਏ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਇਸ ਈਵੈਂਟ ਦੀ ਨਿਖੇਧੀ ਕੀਤੀ ਗਈ ਤੇ ਉਨ੍ਹਾਂ ਆਖਿਆ ਕਿ ਇਹ ਸਭ ਨਿਯਮ ਮੰਨਣ ਵਾਲਿਆਂ ਦੇ ਮੂੰਹ ਉੱਤੇ ਚਪੇੜ ਮਾਰਨ ਦੇ ਤੁਲ ਹੈ। ਇਸ ਸਮੇਂ ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਅਲਬਰਟਾ ਵਿੱਚ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਪਾਏ ਜਾ ਰਹੇ ਹਨ। ਟਰੂਡੋ ਨੇ ਆਖਿਆ ਕਿ ਤੀਜੀ ਵੇਵ ਦਾ ਸਾਹਮਣਾ ਕਰ ਰਹੇ ਹੋਰਨਾਂ ਪ੍ਰੋਵਿੰਸਾਂ ਵਾਂਗ ਹੀ ਫੈਡਰਲ ਸਰਕਾਰ ਅਲਬਰਟਾ ਦੀ ਮਦਦ ਕਰਨਾ ਜਾਰੀ ਰੱਖੇਗੀ।

 

Check Also

ਅਲਬਰਟਾ ਵੱਲੋਂ ਸਕਿੱਲਡ ਟਰੇਡ ਵਰਕਰਜ਼ ਰਕਰੂਟ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਤੋਂ ਚਿੰਤਤ ਨਹੀਂ ਡਗ ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਅਲਬਰਟਾ ਵੱਲੋਂ ਹੁਨਰਮੰਦ ਟਰੇਡ ਵਰਕਰਜ਼ ਨੂੰ ਰਕਰੂਟ ਕਰਨ ਲਈ ਸ਼ੁਰੂ ਕੀਤੇ ਗਏ …