Breaking News
Home / ਜੀ.ਟੀ.ਏ. ਨਿਊਜ਼ / ਡਿਕਸੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਦਾ ਇੱਕ ਹੋਰ ਵਧੀਆ ਉਪਰਾਲਾ

ਡਿਕਸੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਦਾ ਇੱਕ ਹੋਰ ਵਧੀਆ ਉਪਰਾਲਾ

ਗੁਰੂਘਰ ਦੇ ਨੇੜੇ ਅਸਥੀਆਂ ਦੇ ਜਲ-ਪ੍ਰਵਾਹ ਲਈ ਬਣਾਏ ਜਾ ਰਹੇ ਸਥਾਨ ઑਕੀਰਤਪੁਰ਼ ਦਾ ਰੱਖਿਆ ਨੀਂਹ-ਪੱਥਰ
ਮਿਸੀਸਾਗਾ/ਡਾ. ਝੰਡ : ਕੈਪਟਨ ਇਕਬਾਲ ਸਿੰਘ ਵਿਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਐਤਵਾਰ 30 ਅਗਸਤ ਨੂੰ ਡਿਕਸੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਮ੍ਰਿਤਕਾਂ ਦੀਆਂ ਅਸਥੀਆਂ (ਫੁੱਲਾਂ) ਨੂੰ ਜਲ-ਪ੍ਰਵਾਹ ਕਰਨ ਲਈ ਇਕ ਨਵਾਂ ਹੰਭਲਾ ਮਾਰਿਆ ਗਿਆ, ਜਦੋਂ ਡਿਕਸੀ ਗੁਰੂਘਰ ਦੇ ਨੇੜੇ ਹੀ ਇਸ ਮੰਤਵ ਲਈ ਇਕ ਸ਼ਾਨਦਾਰ ਸਥਾਨ ਬਨਾਉਣ ਲਈ ਪੰਜਾਂ-ਪਿਆਰਿਆਂ ਵੱਲੋਂ ਇਸ ਦਾ ਨੀਂਹ-ਪੱਥਰ ਰੱਖਿਆ ਗਿਆ। ਪ੍ਰਬੰਧਕਾਂ ਵੱਲੋਂ ਇਸ ਨੂੰ ઑਕੀਰਤਪੁਰ਼ ਦਾ ਨਾਂ ਦਿੱਤਾ ਗਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਪ੍ਰਾਣੀ ਇਸ ਸੰਸਾਰ ਵਿੱਚੋਂ ਚਲਾ ਜਾਂਦਾ ਹੈ, ਦੀਆਂ ਅਸਥੀਆਂ ਦੇ ਇੱਥੇ ਜਲ-ਪ੍ਰਵਾਹ ਲਈ ਸਰਕਾਰ ਕੋਲੋਂ ਲੋੜੀਂਦਾ ਪਰਮਿਟ ਲੈ ਲਿਆ ਗਿਆ ਹੈ। ਗੁਰੂਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਕਿਰਪਾਨਾਂ ਨਾਲ ਸ਼ੁਸ਼ੋਭਿਤ ਪੰਜ-ਪਿਆਰੇ ਅਤੇ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਇਸ ਨਿਸਚਿਤ ਕੀਤੇ ਗਏ ਅਸਥਾਨ ‘ઑਤੇ ਪਹੁੰਚੀਆਂ, ਜਿੱਥੇ ਟੈਂਟ ਵਗ਼ੈਰਾ ਲੱਗੇ ਹੋਏ ਸਨ ਅਤੇ ਇੱਥੇ ਪ੍ਰੈਸ-ਫ਼ੋਟੋਗ੍ਰਾਫ਼ਰ ਤੇ ਟੈਲੀਵਿਜ਼ਨ ਚੈਨਲਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਬਹੁਤ ਖ਼ੂਬਸੂਰਤ ਪਾਰਕ ਬਣਾਇਆ ਜਾਏਗਾ ਅਤੇ ਇਸ ਵਿਚ ਸੁੰਦਰ ਲਾਈਟਾਂ ਲਗਾਈਆਂ ਜਾਣਗੀਆਂ। ਲੋਕ ਜਦੋਂ ਆਪਣੇ ਪਿਆਰੇ ਸਬੰਧੀਆਂ ਤੇ ਨਿਕਟਵਰਤੀਆਂ ਦੇ ‘ਫੁੱਲ’ ਜਲ-ਪ੍ਰਵਾਹ ਕਰਨ ਆਇਆ ਕਰਨਗੇ ਤਾਂ ਉਨ੍ਹਾਂ ਨੂੰ ਗੁਰੂਘਰ ਵਿਚ ਹੋ ਰਿਹਾ ਗੁਰਬਾਣੀ ਦਾ ਮਨੋਹਰ ਕੀਰਤਨ ਇੱਥੇ ਵੀ ਸੁਣਾਈ ਦੇਵੇਗਾ। ਉਨ੍ਹਾਂ ਨੂੰ ਹੁਣ ਹਜ਼ਾਰਾਂ ਡਾਲਰ ਖ਼ਰਚ ਕੇ ਪੰਜਾਬ ਜਾਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਇਨ੍ਹਾਂ ઑਫੁੱਲਾਂ਼ (ਅਸਥੀਆਂ) ਦਾ ਬਾਕਾਇਦਾ ਰਿਕਾਰਡ ਰੱਖਿਆ ਜਾਵੇਗਾ। ਪਾਵਨ ਸ੍ਰੀ ਗੁਰੂ ਗ੍ਰੰਥ ਵਿਚ ਦਰਜ ਇਸ ਸ਼ਬਦ ਵਿਚ ਭਗਤ ਕਬੀਰ ਜੀ ਦਾ ਫੁਰਮਾਨ ਹੈ:
ਜੇ ਮਿਰਤਕ ਕਉ ਚੰਦਨ ਚੜਾਵੈ॥
ਉਸ ਤੇ ਕਹਹੁ ਕਵਲ ਫਲ ਪਾਵੈ॥
ਜੇ ਮਿਰਤਕ ਕਉ ਵਿਸਟਾ ਮਾਹਿ ਰੁਲਾਈ॥
ਤਾ ਮਿਰਤਕ ਕਾ ਕਿਆ ਘਟ ਜਾਈ॥
(ਅੰਗ 1160)
ਭਗਤ ਜੀ ਦੇ ਕਹਿਣ ਦਾ ਭਾਵ ਕਿ ਜਿੱਥੇ ਮਰਜ਼ੀ ਫੁੱਲ ਜਾਂ ਅਸਥੀਆਂ ਪਾ ਲਓ ਜਾਂ ਮਿੱਟੀ ਵਿਚ ਦਫ਼ਨਾ ਦਿਓ, ਕੋਈ ਫ਼ਰਕ ਨਹੀਂ ਪੈਂਦਾ। ਗੱਲ ਤਾਂ ਵਿੱਚੋਂ ਇਕ ਹੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਕਈ ਪ੍ਰਬੰਧਕ ਤੇ ਮੈਂਬਰ ਹਾਜ਼ਰ ਸਨ। ਜੋ ਕਿਸੇ ਕਾਰਨ ਨਹੀਂ ਪਹੁੰਚ ਸਕੇ, ਉਨ੍ਹਾਂ ਦੇ ਸੰਦੇਸ਼ ਡਿਕਸੀ ਗੁਰੂਘਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ ਵੱਲੋਂ ਪੜ੍ਹ ਕੇ ਸੁਣਾਏ ਗਏ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਅਸਥਾਨ ਦਾ ਨਾਂ ਪੰਜਾਬ ਵਿਚ ਅਸਥੀਆਂ ਜਲ-ਪ੍ਰਵਾਹ ਕੀਤੇ ਜਾਣ ਵਾਲੇ ਪਾਵਨ ਅਸਥਾਨ ઑਕੀਰਤਪੁਰ ਸਾਹਿਬ਼ ਦੇ ਨਾਂ ‘ઑਤੇ ਹੀ ਰੱਖਿਆ ਗਿਆ ਹੈ ਤਾਂ ਜੋ ਅਸਥੀਆਂ ਜਲ-ਪ੍ਰਵਾਹ ਕਰਨ ਸਮੇਂ ਸੰਗਤਾਂ ਨੂੰ ਉਸ ਮਹਾਨ ਧਾਰਮਿਕ ਅਸਥਾਨ ਦੀ ਯਾਦ ਆਏ। ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੁਲੇ ਨੇ ਇਸ ਮੌਕੇ ਬੋਲਦਿਆਂ ਸੰਗਤਾਂ ਨੂੰ ਇਸ ਮੰਤਵ ਲਈ ਤਨ, ਮਨ ਤੇ ਧਨ ਨਾਲ ਸੇਵਾ ਕਰਨ ਦੀ ਬੇਨਤੀ ਕੀਤੀ ਅਤੇ ਸੰਗਤਾਂ ਵੱਲੋਂ ઑਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ਼ ਦੇ ਜੈਕਾਰਿਆਂ ਨਾਲ ਇਸ ਦਾ ਸੁਆਗ਼ਤ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ 6 ਸਤੰਬਰ ਨੂੰ ਮਨੁੱਖੀ ਅਧਿਕਾਰਾਂ ਦੇ ਮਹਾਨ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਨਾਲ ਸਬੰਧਿਤ ਦਿਵਸ ਪੂਰੀ ਧੂਮ-ਧਾਮ ਨਾਲ ਮਨਾਇਆ ਜਾਏਗਾ।
ਉਸ ਦਿਨ ਵੱਖ-ਵੱਖ ਬੁਲਾਰਿਆਂ ਵੱਲੋਂ ਜਿੱਥੇ ਖਾਲੜਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ, ਉੱਥੇ ਉਨ੍ਹਾਂ ਵੱਲੋਂ ਕੀਤੇ ਮਹਾਨ ਕਾਰਜ ਬਾਰੇ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਜਾਏਗੀ। ਇਸ ਮੌਕੇ ઑਬਰੈਂਪਟਨ ਫਿਊਨਰਲ ਹੋਮ ਐਂਡ ਵਿਜ਼ੀਟੇਸ਼ਨ ਸੈਂਟਰ਼ ਦੇ ਮੁੱਖ-ਪ੍ਰਬੰਧਕ ਇੰਦਰਜੀਤ ਸਿੰਘ ਬੱਲ, ઑਲੋਟੱਸ ਫ਼ਿਊਨਰਲਐਂਡ ਕਰੀਮੇਸ਼ਨ ਸੈਂਟਰ਼ ਦੇ ਇਕ ਪ੍ਰਬੰਧਕ, ਬਰੈਂਪਟਨ ਸਾਊਥ ਦੇ ਐੱਮ.ਪੀ.ਪੀ. ਪ੍ਰਭਮੀਤ ਸਿੰਘ ਸਰਕਾਰੀਆ, ਮਿਲਟਨ ਦੇ ਐੱਮ.ਪੀ.ਪੀ. ਪਰਮ ਗਿੱਲ, ਸਕੂਲ-ਟਰੱਸਟੀ ਬਲਬੀਰ ਸੋਹੀ ਅਤੇ ਕਈ ਹੋਰ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਵਿਚਾਰ ਸੰਖੇਪ ਰੂਪ ਵਿਚ ਪੇਸ਼ ਕਰਦਿਆਂ ਕਿਹਾ ਕਿ ਡਿਕਸੀ ਗੁਰੂਘਰ ਦੇ ਇਸ ਉਪਰਾਲੇ ਨਾਲ ਪੰਜਾਬੀ ਕਮਿਊਨਿਟੀ ਨੂੰ ਕਾਫ਼ੀ ਸਹੂਲਤ ਮਿਲੇਗੀ।
ਕੈਪਟਨ ਇਕਬਾਲ ਸਿੰਘ ਵਿਰਕ ਨੇ ਡਿਕਸੀ ਗੁਰੂਘਰ ਦੀ ਪ੍ਰਬੰਧਕ ਕਮੇਟੀ ਨੂੰ ਪੰਜਾਬੀ ਸੀਨੀਅਰਾਂ ਦੇ ਲਈ ਇਕ ਸੀਨੀਅਰਜ਼ ਹੋਮ ਬਨਾਉਣ ਦਾ ਮਸ਼ਵਰਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਮੇਂ ਚੱਲ ਰਹੇ ਸੀਨੀਅਰਜ਼ ਹੋਮਜ਼ ਵਿਚ ਪੰਜਾਬੀ ਖਾਣੇ ਦੀ ਵਿਵਸਥਾ ਨਾ ਹੋਣ ਕਰਕੇ ਪੰਜਾਬੀਆਂ ਨੂੰ ਉੱਥੇ ਖਾਣੇ ਦੀ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਉਹ ਉੱਥੇ ਜਾਣਾ ਪਸੰਦ ਨਹੀਂ ਕਰਦੇ। ਇਸ ਸੁਝਾਅ ਉੱਪਰ ਆਪਣੇ ਵਿਚਾਰ ਦੱਸਦਿਆਂ ਗੁਰਪ੍ਰੀਤ ਸਿੰਘ ਬੱਲ ਨੇ ਦੱਸਿਆ ਕਿ ਇਸ ਦੇ ਲਈ ਲੋੜੀਂਦੀ ਯੋਗ ਜਗ੍ਹਾ ਹੈ ਅਤੇ ਸਰਕਾਰ ਕੋਲੋਂ ਲੋੜੀਂਦੀ ਮਨਜ਼ੂਰੀ ਲੈ ਕੇ ਇਹ ਕਾਰਜ ਵੀ ਜਲਦੀ ਹੀ ਆਰੰਭ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਵੱਲੋਂ ਇਸ ਗੁਰੂਘਰ ਦੇ ਲੰਗਰ-ਹਾਲ ਨੂੰ ਖੁੱਲ੍ਹਾ ਕੀਤਾ ਗਿਆ ਹੈ ਅਤੇ ਇਸ ਵਿਚ ਆਧੁਨਿਕ ਰਸੋਈ-ਘਰ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਥੇ ਉਨ੍ਹਾਂ ਬਜ਼ੁਰਗਾਂ ਜਿਨ੍ਹਾਂ ਦੇ ਗੋਡੇ ਇਸ ਉਮਰੇ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਬੈਠ ਕੇ ਲੰਗਰ ਛਕਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ, ਦੇ ਲਈ ਲੰਗਰ-ਹਾਲ ਦੇ ਇਕ ਪਾਸੇ ਕੁਝ ਕੁਰਸੀਆਂ-ਮੇਜਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਗੁਰੂਘਰ ਵਿਚ ਉਨ੍ਹਾਂ ਦੇ ਕੀਰਤਨ ਸੁਣਨ ਲਈ ਬੈਂਚ ਵੀ ਲਗਾਏ ਗਏ ਹਨ ਅਤੇ ਇਸ ਤੋਂ ਉੱਪਰ ਵਾਲੀ ਮੰਜ਼ਲ ‘ਤੇ ਜਾਣ ਲਈ ਲਿਫ਼ਟ ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ਦੇ ਲਈ ਮਿਸੀਸਾਗਾ ਸਿਟੀ ਕਾਊਂਸਲ ਵੱਲੋਂ ਲੋੜੀਂਦੀ ਆਗਿਆ ਮਿਲਣ ਤੋਂ ਬਾਅਦ ਇਹ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …