-8.7 C
Toronto
Monday, January 5, 2026
spot_img
Homeਜੀ.ਟੀ.ਏ. ਨਿਊਜ਼ਕਰੋਨਾ ਟੈਸਟਿੰਗ ਲਈ ਸ਼ੁਰੂ ਕੀਤਾ ਅਪੁਆਂਇੰਟਮੈਂਟ ਸਿਸਟਮ ਅਸਫਲ

ਕਰੋਨਾ ਟੈਸਟਿੰਗ ਲਈ ਸ਼ੁਰੂ ਕੀਤਾ ਅਪੁਆਂਇੰਟਮੈਂਟ ਸਿਸਟਮ ਅਸਫਲ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਕਰੋਨਾ ਟੈਸਟਿੰਗ ਲਈ ਪਿੱਛੇ ਜਿਹੇ ਅਪੁਆਂਇੰਟਮੈਂਟ ਸਿਸਟਮ ਸ਼ੁਰੂ ਕੀਤਾ ਗਿਆ ਸੀ ਪਰ ਇਹ ਬਹੁਤਾ ਸਫਲ ਹੁੰਦਾ ਨਜ਼ਰ ਨਹੀਂ ਆ ਰਿਹਾ। ਪੀਲ ਰੀਜਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕ ਟੈਸਟ ਕਰਵਾਉਣ ਲਈ ਬੁਕਿੰਗ ਤਾਂ ਕਰਵਾ ਲੈਂਦੇ ਹਨ ਪਰ ਬਾਅਦ ਵਿੱਚ ਟੈਸਟ ਕਰਵਾਉਣ ਨਹੀਂ ਆਉਂਦੇ। ਇਸ ਨਾਲ ਇਸ ਨਵੇਂ ਸਿਸਟਮ ਉੱਤੇ ਨਕਾਰਾਤਮਕ ਅਸਰ ਪੈ ਰਿਹਾ ਹੈ।
ਪੀਲ ਦੇ ਮੈਡੀਕਲ ਆਫੀਸਰ ਆਫ ਹੈਲਥ ਡਾਥ ਲਾਰੈਂਸ ਲੋਹ ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰੀਜਨ ਦੇ ਟੈਸਟਿੰਗ ਭਾਈਵਾਲਾਂ ਵੱਲੋਂ ਲੋਕਾਂ ਦੇ ਟੈਸਟ ਕਰਵਾਉਣ ਲਈ ਨਾ ਆਉਣ ਦੇ ਮਾਮਲਿਆਂ ਵਿੱਚ ਹੋਏ ਵਾਧੇ ਦੀ ਰਿਪੋਰਟ ਕੀਤੀ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਵੱਲੋਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਜੇ ਬਿਹਤਰ ਮਹਿਸੂਸ ਕਰ ਰਹੇ ਹੋਣ ਜਾਂ ਉਨ੍ਹਾਂ ਨੂੰ ਕੋਈ ਹੋਰ ਕੰਮ ਆ ਪਿਆ ਹੋਵੇ ਤਾਂ ਘੱਟੋ-ਘੱਟ ਉਹ ਫੋਨ ਕਰਕੇ ਟੈਸਟ ਕੈਂਸਲ ਜ਼ਰੂਰ ਕਰਵਾ ਦੇਣ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਕੋਵਿਡ-19 ਦੀ ਬੁਕਿੰਗ ਵਿੱਚ ਦਿੱਕਤਾਂ ਆਉਣ ਦੀ ਸ਼ਿਕਾਇਤ ਕਰਨ ਵਾਲੇ ਉਨ੍ਹਾਂ ਬਰੈਂਪਟਨ ਵਾਸੀਆਂ ਨਾਲ ਉਨ੍ਹਾਂ ਵੱਲੋਂ ਗੱਲ ਕੀਤੀ ਗਈ ਹੈ। ਟੈਸਟਾਂ ਦੀ ਮੰਗ ਉਸ ਸਮੇਂ ਵਧੀ ਜਦੋਂ ਸਤੰਬਰ ਵਿੱਚ ਅਜਿਹੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਣਾ ਸੁਥਰੂ ਹੋ ਗਿਆ। ਇਸ ਤੋਂ ਬਾਅਦ ਪ੍ਰੋਵਿੰਸ ਵੱਲੋਂ ਵਾਕ ਇਨ ਟੈਸਟਿੰਗ ਦੀ ਥਾਂ ਉੱਤੇ ਅਪੁਆਇੰਟਮੈਂਟ ਅਧਾਰਿਤ ਟੈਸਟਿੰਗ ਸ਼ੁਰੂ ਕੀਤੀ ਗਈ। ਪ੍ਰੋਵਿੰਸ਼ੀਅਲ ਸਰਕਾਰ ਅਨੁਸਾਰ ਇਸ ਦਾ ਮੁੱਖ ਟੀਚਾ ਸਿਸਟਮ ਨੂੰ ਸਟਰੀਮਲਾਈਨ ਕਰਨਾ ਤੇ ਟੈਸਟਿੰਗ ਸਬੰਧੀ ਬੈਕਲਾਗ ਖਤਮ ਕਰਨਾ ਸੀ।

RELATED ARTICLES
POPULAR POSTS