24.8 C
Toronto
Wednesday, September 17, 2025
spot_img
Homeਜੀ.ਟੀ.ਏ. ਨਿਊਜ਼ਵਿਧਾਇਕ ਨੇ ਦਿੱਤਾ ਨਵਾਂ ਸੁਝਾਅ ਵੋਟ ਪਾਉਣ ਲਈ ਉਮਰ ਦੀ ਹੱਦ 16...

ਵਿਧਾਇਕ ਨੇ ਦਿੱਤਾ ਨਵਾਂ ਸੁਝਾਅ ਵੋਟ ਪਾਉਣ ਲਈ ਉਮਰ ਦੀ ਹੱਦ 16 ਸਾਲ ਹੋਵੇ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਇੱਕ ਵਿਧਾਇਕ ਨੇ ਨਵਾਂ ਸੁਝਾਅ ਦਿੱਤਾ ਹੈ। ਲਿਬਰਲ ਐਮਪੀਪੀ ਆਰਥਰ ਪੌਟਸ ਨੇ ਕਿਹਾ ਕਿ ਵੋਟ ਪਾਉਣ ਲਈ ਉਮਰ ਦੀ ਹੱਦ 18 ਸਾਲ ਤੋਂ ਘਟਾ ਕੇ 16 ਸਾਲ ਕਰ ਦੇਣੀ ਚਾਹੀਦੀ ਹੈ। ਆਰਥਰ ਪੌਟਸ, ਜੋ ਕਿ ਟੋਰਾਂਟੋ ਦੇ ਬੀਚਿਜ਼-ਈਸਟ ਯੌਰਕ ਇਲਾਕੇ ਦੀ ਅਗਵਾਈ ਕਰਦੇ ਹਨ, ਨੇ ਆਖਿਆ ਕਿ ਅਸੀਂ ਕਾਰ ਚਲਾਉਣ, ਸੌਕਰ ਦੀ ਕੋਚਿੰਗ ਤੇ ਇਨਕਮ ਟੈਕਸ ਅਦਾ ਕਰਨ ਦੇ ਮਾਮਲੇ ਵਿੱਚ 16 ਸਾਲਾ ਨੌਜਵਾਨਾਂ ਉੱਤੇ ਯਕੀਨ ਕਰਦੇ ਹਾਂ ਤੇ ਇਸ ਵਾਰੀ ਸਾਨੂੰ ਵੋਟ ਦੇ ਮਾਮਲੇ ਵਿੱਚ ਵੀ ਉਨ੍ਹਾਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ। ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਦਿਆਂ ਪੌਟਸ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿਆਸੀ ਪ੍ਰਕਿਰਿਆ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੇ 16 ਸਾਲ ਦੀ ਉਮਰ ਵਿੱਚ ਅਜਿਹਾ ਕਰਨ ਨਾਲ ਸਾਨੂੰ ਅਜਿਹੇ ਵਿਅਕਤੀਆਂ ਦੀ ਵਧੇਰੇ ਰਜਿਸਟ੍ਰੇਸ਼ਨ, ਦਿਲਚਸਪੀ ਤੇ ਸ਼ਮੂਲੀਅਤ ਮਿਲ ਸਕਦੀ ਹੈ।
ਪੌਟਸ ਨੇ ਆਖਿਆ ਕਿ ਆਸਟਰੀਆ, ਅਰਜਨਟੀਨਾ ਤੇ ਬ੍ਰਾਜ਼ੀਲ ਵਿੱਚ ਵੋਟਿੰਗ ਦੀ ਉਮਰ 16 ਸਾਲ ਤੋਂ ਘਟਾ ਦਿੱਤੀ ਗਈ ਹੈ ਤੇ ਸਕਾਟਲੈਂਡ ਵਿੱਚ ਤਾਂ 2014 ਵਿੱਚ ਅਜ਼ਾਦਾਨਾ ਜਨਮਤ ਕਰਵਾ ਕੇ ਅਜਿਹਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਅਮਰੀਕਾ ਵਿੱਚ ਸਕੂਲ ਵਿੱਚ ਵਾਪਰੇ ਗੋਲੀਕਾਂਡ ਮੌਕੇ ਹਾਈ ਸਕੂਲ ਦੇ ਵਿਦਿਆਰਥੀਆਂ ਦੀ ਸਰਗਰਮੀ ਨੇ ਇਹ ਸਿੱਧ ਕਰ ਦਿੱਤਾ ਕਿ ਸਿਆਸੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੀ ਉਨ੍ਹਾਂ ਦੀ ਇੱਛਾ ਤੇ ਸਮਰੱਥਾ ਦੋਵੇਂ ਹੀ ਹਨ। ਪੌਟਸ ਨੇ ਆਖਿਆ ਕਿ ਇਹ ਆਈਡੀਆ ਜਨਵਰੀ ਵਿੱਚ ਪਾਰਟੀ ਦੇ ਯੰਗ ਲਿਬਰਲਜ਼ ਵਿੰਗ ਵੱਲੋਂ ਲਿਆਂਦਾ ਗਿਆ ਸੀ।

RELATED ARTICLES
POPULAR POSTS