Breaking News
Home / ਜੀ.ਟੀ.ਏ. ਨਿਊਜ਼ / ਫੋਰਡ ਸਰਕਾਰ ਨੇ ਬਜਟ ਦੀ ਡੈੱਡਲਾਈਨ ਅੱਗੇ ਪਾਈ

ਫੋਰਡ ਸਰਕਾਰ ਨੇ ਬਜਟ ਦੀ ਡੈੱਡਲਾਈਨ ਅੱਗੇ ਪਾਈ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਵੱਲੋਂ ਇੱਕ ਵਾਰੀ ਕੀਤੀ ਜਾਣ ਵਾਲੀ ਸੋਧ ਲਿਆਂਦੀ ਗਈ ਹੈ ਜਿਸ ਨਾਲ ਓਨਟਾਰੀਓ ਦਾ ਬਜਟ ਪੇਸ਼ ਕਰਨ ਲਈ ਮਿਥੀ ਗਈ ਡੈੱਡਲਾਈਨ ਅੱਗੇ ਪਾਉਣ ਵਿੱਚ ਮਦਦ ਮਿਲੇਗੀ।
ਖਰਚਿਆਂ ਸਬੰਧੀ ਯੋਜਨਾ ਮਾਰਚ ਦੇ ਅੰਤ ਤੱਕ ਲਿਆਉਣ ਦੀ ਸੰਭਾਵਨਾ ਸੀ ਪਰ ਮੰਗਲਵਾਰ ਨੂੰ ਕੀਤੀ ਗਈ ਸੋਧ ਰਾਹੀਂ ਇਹ ਡੈੱਡਲਾਈਨ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਸਰਕਾਰ ਦੇ ਹਾਊਸ ਲੀਡਰ ਪਾਲ ਕਲੈਂਡਰਾਂ ਨੇ ਆਖਿਆ ਕਿ ਇਹ ਦੇਰ ਇਸ ਲਈ ਜ਼ਰੂਰੀ ਸੀ ਕਿ ਸਰਕਾਰ ਕੋਲ ਬਿਲਕੁਲ ਤਾਜਾ ਆਰਥਿਕ ਫੋਰਕਾਸਟ ਹੋਵੇ।
ਜ਼ਿਕਰਯੋਗ ਹੈ ਕਿ 2019 ਵਿੱਚ ਫੋਰਡ ਸਰਕਾਰ ਨੇ ਇਹ ਕਾਨੂੰਨ ਲਿਆਂਦਾ ਸੀ ਕਿ ਭਵਿੱਖ ਦੀਆਂ ਸਾਰੀਆਂ ਸਰਕਾਰਾਂ ਨੂੰ ਮਾਰਚ ਦੇ ਅੰਤ ਤੋਂ ਪਹਿਲਾਂ ਬਜਟ ਪੇਸ ਕਰਨਾ ਹੋਵੇਗਾ। ਅਜਿਹਾ ਕਰਨ ਵਿੱਚ ਅਸਫਲ ਰਹਿਣ ਉੱਤੇ ਪ੍ਰੀਮੀਅਰ ਤੇ ਵਿੱਤ ਮੰਤਰੀ ਨੂੰ ਜੁਰਮਾਨਾ ਹੋ ਸਕੇਗਾ। ਬੁੱਧਵਾਰ ਨੂੰ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਲੋਕਾਂ ਨੂੰ ਦਰਪੇਸ ਸਮੱਸਿਆਵਾਂ ਨੂੰ ਹੱਲ ਕਰਨ ਲਈ ਫੋਰਡ ਨੂੰ ਸਗੋਂ ਪਹਿਲਾਂ ਬਜਟ ਲਿਆਉਣਾ ਚਾਹੀਦਾ ਸੀ ਜਦਕਿ ਉਹ ਆਪਣੇ ਸਿਆਸੀ ਲਾਹਿਆਂ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …