17 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ

ਨੀਨਾ ਤਾਂਗੜੀ ਨੇ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ

ਓਨਟਾਰੀਓ/ਬਿਊਰੋ ਨਿਊਜ਼ : ਪੰਜਾਬ ਦੀ ਧੀ ਨੀਨਾ ਤਾਂਗੜੀ ਨੇ ਕੈਨੇਡਾ ਵਿਚ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਨੀਨਾ ਤਾਂਗੜੀ ਨੇ ਕੈਨੇਡਾ ਦੇ ਓਨਟਾਰੀਓ ‘ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਤਾਂਗੜੀ ਮਿਸੀਸਾਗਾ ਸਟਰੀਟਸਵਿਲੇ ਤੋਂ (ਐਮਪੀਪੀ) ਪ੍ਰੋਵਿਸ਼ੀਅਲ ਪਾਰਲੀਮੈਂਟ ਦੀ ਮੈਂਬਰ ਹੈ। ਮੰਤਰੀ ਵਜੋਂ ਆਪਣੀ ਭੂਮਿਕਾ ਵਿਚ ਤਾਂਗੜੀ ਓਨਟਾਰੀਓ ਦੇ ਛੋਟੇ ਕਾਰੋਬਾਰੀ ਭਾਈਚਾਰੇ ਨੂੰ ਵਧਾਉਣ ਅਤੇ ਕੋਵਿਡ-19 ਮਹਾਮਾਰੀ ਤੋਂ ਸੂਬੇ ਦੀ ਰਿਕਵਰੀ ਵਿਚ ਸਹਾਇਤਾ ਕਰਨ ਲਈ ਵਚਨਬੱਧ ਹੈ। ਇਸੇ ਦੌਰਾਨੀ ਐਮਪੀਪੀ ਨੀਨਾ ਤਾਂਗੜੀ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਲੋਕਾਂ ਲਈ ਕੰਮ ਕਰੇਗੀ ਜੋ ਪਹਿਲੀ ਵਾਰ ਕੈਨੇਡਾ ਵਿਚ ਘਰ ਖਰੀਦਣਾ ਚਾਹੁੰਦੇ ਹਨ ਜਾਂ ਪੜ੍ਹਾਈ ਲਈ ਇਥੇ ਆਏ ਹਨ। ਤਾਂਗੜੀ ਵਿੱਤੀ ਪ੍ਰਬੰਧਨ ਵਿਚ 30 ਸਾਲਾਂ ਤੋਂ ਵੱਧ ਦੇ ਤਜਰਬੇ ਵਾਲੀ ਇਕ ਉਦਯੋਗਪਤੀ ਅਤੇ ਛੋਟੇ ਕਾਰੋਬਾਰ ਦੀ ਮਾਲਕ ਹੈ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਸਫਲਤਾਪੂਰਵਕ ਆਪਣੀ ਬੀਮਾ ਕੰਪਨੀ ਚਲਾਉਂਦੀ ਸੀ।

 

RELATED ARTICLES
POPULAR POSTS