14.2 C
Toronto
Friday, September 11, 2026
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ 'ਚ ਅੱਜ ਤੋਂ ਮਹਾਂਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਦਿੱਤੀ ਜਾਵੇਗੀ ਢਿੱਲ

ਉਨਟਾਰੀਓ ‘ਚ ਅੱਜ ਤੋਂ ਮਹਾਂਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਦਿੱਤੀ ਜਾਵੇਗੀ ਢਿੱਲ

ਉਨਟਾਰੀਓ ‘ਚ ਅੱਜ ਤੋਂ ਮਹਾਂਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਦਿੱਤੀ ਜਾਵੇਗੀ ਢਿੱਲਕੋਵਿਡ-19 ਦੇ ਸੁਧਰ ਰਹੇ ਹਾਲਾਤ ਦੇ ਚੱਲਦਿਆਂ ਓਨਟਾਰੀਓ ਵਿੱਚ ਮਹਾਮਾਰੀ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਜਾ ਰਹੀ ਹੈ। ਅੱਜ ਤੋਂ ਸੁ਼ਰੂ ਹੋ ਕੇ ਰੈਸਟੋਰੈਂਟਸ, ਜਿੰਮਜ਼ ਤੇ ਸਿਨੇਮਾਜ਼ ਵਿੱਚ ਸਮਰੱਥਾ ਦੀ ਹੱਦ ਖਤਮ ਕੀਤੀ ਜਾ ਰਹੀ ਹੈ। ਹੋਰ ਇੰਡੋਰ ਥਾਂਵਾਂ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਵਾਲਾ ਸਿਸਟਮ ਲਾਗੂ ਸੀ, ਲਈ ਵੀ ਹੁਣ ਕੋਈ ਕਪੈਸਿਟੀ ਲਿਮਿਟ ਨਹੀਂ ਹੋਵੇਗੀ। ਇਸ ਦੌਰਾਨ ਸਪੋਰਟਸ ਅਰੀਨਾਜ਼ ਤੇ ਥਿਏਟਰ ਅੱਧੀ ਕਪੈਸਿਟੀ ਨਾਲ ਖੁੱਲ੍ਹ ਸਕਣਗੇ। ਸੋਸ਼ਲ ਗੈਦਰਿੰਗਜ਼ ਤੇ ਪਬਲਿਕ ਈਵੈਂਟਸ ਵਿੱਚ ਇੰਡੋਰ ਈਵੈਂਟਸ ਵਿੱਚ 50 ਲੋਕ ਸ਼ਾਮਲ ਹੋ ਸਕਣਗੇ ਜਦਕਿ ਹਾਈ ਰਿਸਕ ਥਾਂਵਾਂ ਜਿਵੇਂ ਕਿ ਨਾਈਟਕਲੱਬਜ਼ ਤੇ ਸੈਕਸ ਕਲੱਬਜ਼ 25 ਫੀ ਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਆਊਟਡੋਰ ਸੋਸ਼ਲ ਇੱਕਠਾਂ ਵਿੱਚ 100 ਲੋਕ ਹਿੱਸਾ ਲੈ ਸਕਣਗੇ ਤੇ ਆਯੋਜਿਤ ਪ੍ਰੋਗਰਾਮ ਜੇ ਬਾਹਰ ਕਰਵਾਏ ਜਾਂਦੇ ਹਨ ਤਾਂ ਲੋਕਾਂ ਦੇ ਸ਼ਾਮਲ ਹੋਣ ਦੀ ਕੋਈ ਹੱਦ ਨਹੀਂ ਹੋਵੇਗੀ। ਓਨਟਾਰੀਓ ਦੇ ਚੀਫ ਮੈਡੀਕਲ ਹੈਲਥ ਆਫੀਸਰ ਡਾ· ਕੀਰਨ ਮੂਰ ਨੇ ਆਖਿਆ ਕਿ ਉਹ ਅੱਜ ਦੁਪਹਿਰ ਨੂੰ ਮਹਾਂਮਾਰੀ ਸਬੰਧੀ ਹਰ ਸਵਾਲਾਂ ਦੇ ਜਵਾਬ ਦੇਣਗੇ।

RELATED ARTICLES
POPULAR POSTS