Breaking News
Home / ਜੀ.ਟੀ.ਏ. ਨਿਊਜ਼ / ਛੋਟੇ ਟਰਿੱਪਸ ਲਈ ਫੈਡਰਲ ਸਰਕਾਰ ਪੀਸੀਆਰ ਟੈਸਟ ਦੀ ਸ਼ਰਤ ਕਰੇਗੀ ਖ਼ਤਮ

ਛੋਟੇ ਟਰਿੱਪਸ ਲਈ ਫੈਡਰਲ ਸਰਕਾਰ ਪੀਸੀਆਰ ਟੈਸਟ ਦੀ ਸ਼ਰਤ ਕਰੇਗੀ ਖ਼ਤਮ

ਟੋਰਾਂਟੋ/ਬਿਊਰੋ ਨਿਊਜ਼ : ਛੋਟੇ ਟਰਿੱਪ ਕਰਨ ਤੋਂ ਬਾਅਦ ਕੈਨੇਡਾ ਵਾਪਸ ਪਰਤ ਰਹੇ ਟਰੈਵਲਰਜ਼, ਜਿਨ੍ਹਾਂ ਨੇ ਪੂਰੀ ਵੈਕਸੀਨੇਸ਼ਨ ਕਰਵਾਈ ਹੋਈ ਹੈ, ਲਈ ਪੀਸੀਆਰ ਟੈਸਟ ਕਰਵਾਉਣ ਦੀ ਸ਼ਰਤ ਫੈਡਰਲ ਸਰਕਾਰ ਵੱਲੋਂ ਹਟਾਈ ਜਾ ਰਹੀ ਹੈ। ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਬਾਰਡਰ ਉੱਤੇ ਹੋਣ ਵਾਲੀ ਇਹ ਤਬਦੀਲੀ ਕਦੋਂ ਤੱਕ ਲਾਗੂ ਹੋਵੇਗੀ।
ਪੀਸੀਆਰ ਟੈਸਟ ਵਾਂਗ ਮੌਲੀਕਿਊਲਰ ਟੈਸਟ 72 ਘੰਟਿਆਂ ਤੋਂ ਲੰਮੇਂ ਟਰਿੱਪਸ ਲਈ ਅਜੇ ਵੀ ਚਾਹੀਦਾ ਹੋਵੇਗਾ। ਕੈਨੇਡਾ ਦਾਖਲ ਹੋਣ ਵਾਲ ਸਾਰੇ ਟਰੈਵਲਰਜ਼, ਭਾਵੇਂ ਉਨ੍ਹਾਂ ਦਾ ਵੈਕਸੀਨੇਸ਼ਨ ਸਟੇਟਸ ਕੁੱਝ ਵੀ ਹੋਵੇ, ਨੂੰ ਜ਼ਮੀਨੀ ਹੱਦ ਜਾਂ ਜਹਾਜ਼ ਚੜ੍ਹਨ ਤੋਂ ਪਹਿਲਾਂ 72 ਘੰਟਿਆਂ ਵਾਲੇ ਮੌਲੀਕਿਊਲਰ ਕੋਵਿਡ-19 ਟੈਸਟ ਦਾ ਸਬੂਤ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇਹ ਟੈਸਟ ਕਰਵਾਉਣ ਉੱਤੇ 150 ਡਾਲਰ ਤੋਂ 300 ਡਾਲਰ ਦਰਮਿਆਨ ਲਾਗਤ ਆਵੇਗੀ। ਐਂਟੀਜਨ ਟੈਸਟਸ, ਜਿਨ੍ਹਾਂ ਉੱਤੇ ਸਿਰਫ 40 ਡਾਲਰ ਤੋਂ 60 ਡਾਲਰ ਤੱਕ ਦੀ ਲਾਗਤ ਆਉਂਦੀ ਹੈ, ਕੈਨੇਡਾ ਵਿੱਚ ਦਾਖਲੇ ਲਈ ਸਵੀਕਾਰਨਯੋਗ ਨਹੀਂ ਹੋਣਗੇ। 72 ਘੰਟਿਆਂ ਤੋਂ ਘੱਟ ਦੇ ਟਰਿੱਪਸ ਲਈ, ਟਰੈਵਲਰਜ਼ ਮੌਜੂਦਾ ਨਿਯਮਾਂ ਤਹਿਤ ਡਿਪਾਰਚਰ ਤੋਂ ਪਹਿਲਾਂ ਕੈਨੇਡਾ ਵਿੱਚ ਕੋਵਿਡ-19 ਟੈਸਟ ਕਰਵਾ ਸਕਦੇ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …