Breaking News
Home / ਜੀ.ਟੀ.ਏ. ਨਿਊਜ਼ / ਕੰਜ਼ਰਵੇਟਿਵਾਂ ਨੇ ਐਮਰਜੰਸੀ ਐਕਟ ਦਾ ਸਮਰਥਨ ਕਰਨ ਤੋਂ ਕੀਤਾ ਇਨਕਾਰ

ਕੰਜ਼ਰਵੇਟਿਵਾਂ ਨੇ ਐਮਰਜੰਸੀ ਐਕਟ ਦਾ ਸਮਰਥਨ ਕਰਨ ਤੋਂ ਕੀਤਾ ਇਨਕਾਰ

ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਕੈਂਡਿਸ ਬਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਫੈਡਰਲ ਸਰਕਾਰ ਵੱਲੋਂ ਲਿਆਂਦੇ ਐਮਰਜੰਸੀ ਐਕਟ ਸਬੰਧੀ ਮਤੇ ਦਾ ਸਮਰਥਨ ਨਹੀਂ ਕਰੇਗੀ।ਜੇ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਫੈਡਰਲ ਸਰਕਾਰ ਨੂੰ ਐਮਰਜੰਸੀ ਐਕਟ ਲਾਗੂ ਕਰਨ ਦੀ ਸ਼ਕਤੀ ਮਿਲ ਜਾਵੇਗੀ। ਕੰਜ਼ਰਵੇਟਿਵ ਕਾਕਸ ਨਾਲ ਮੁਲਾਕਾਤ ਤੋਂ ਬਾਅਦ ਬਰਗਨ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੌਜੂਦਾ ਸ਼ਕਤੀਆਂ ਨਾਲ ਓਟਵਾ ਜਾਂ ਹੋਰਨਾਂ ਥਾਂਵਾਂ ਉੱਤੇ ਜਾਰੀ ਮੁਜ਼ਾਹਰਾਕਾਰੀਆਂ ਤੇ ਬਲਾਕੇਡਜ਼ ਨੂੰ ਹਟਾਅ ਨਹੀਂ ਸਕੇ।ਬਰਗਨ ਨੇ ਆਖਿਆ ਕਿ ਟਰੂਡੋ ਨੇ ਪਹਿਲੇ, ਦੂਜੇ, ਤੀਜੇ ਕਦਮ ਤੋਂ ਸ਼ੁਰੂਆਤ ਨਹੀਂ ਕੀਤੀ ਉਨ੍ਹਾਂ ਸਿੱਧਾ 100ਵੇਂ ਕਦਮ ਉੱਤੇ ਛਾਲ ਮਾਰੀ ਤੇ ਐਮਰਜੰਸੀ ਐਕਟ ਲਾਗੂ ਕਰ ਦਿੱਤਾ।ਉਨ੍ਹਾਂ ਆਖਿਆ ਕਿ ਅਸੀਂ ਇਸ ਐਕਟ ਦੀ ਹਮਾਇਤ ਨਹੀਂ ਕਰਾਂਗੇ।ਬਰਗਨ ਨੇ ਆਖਿਆ ਕਿ ਇਸ ਐਕਟ ਨੂੰ ਉਸ ਸਮੇਂ ਲਿਆਂਦਾ ਗਿਆ ਜਦੋਂ ਕਈ ਥਾਂਵਾਂ ਉੱਤੇ ਬਲਾਕੇਡ ਲੋਕਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਹਟਾਅ ਲਏ ਗਏ ਸਨ।ਸਵਾਲ ਇਹ ਪੈਦਾ ਹੁੰਦਾ ਹੈ ਕਿ ਟਰੂਡੋ ਨੂੰ ਐਨਾ ਵੱਡਾ ਕਦਮ ਚੁੱਕਣ ਦੀ ਲੋੜ ਕਿਉਂ ਪਈ?ਬੁੱਧਵਾਰ ਸ਼ਾਮ ਨੂੰ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਹਾਊਸ ਆਫ ਕਾਮਨਜ਼ ਵਿੱਚ ਮਤਾ ਪੇਸ਼ ਕੀਤਾ।ਸਰਕਾਰ ਦੇ ਹਾਊਸ ਲੀਡਰ ਮਾਰਕੋ ਹੌਲੈਂਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਚੰਗੀ ਬਹਿਸ ਦੀ ਉਮੀਦ ਹੈ।ਉਨ੍ਹਾਂ ਆਖਿਆ ਕਿ ਹੁਣ ਲੋੜ ਹੈ ਕਿ ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਇਸ ਮਾਮਲੇ ਉੱਤੇ ਪਹਿਲ ਦੇ ਆਧਾਰ ਉੱਤੇ ਬਹਿਸ ਹੋਵੇ।ਇਸ ਮਤੇ ਉੱਤੇ ਵੀਰਵਾਰ ਨੂੰ ਬਹਿਸ ਹੋਵੇਗੀ।ਜੇ ਇਸ ਮਤੇ ਨੂੰ ਅਪਣਾ ਲਿਆ ਜਾਂਦਾ ਹੈ ਤਾਂ ਐਮਰਜੰਸੀ ਸ਼ਕਤੀਆਂ ਲਾਗੂ ਰਹਿਣਗੀਆਂ।ਐਨਡੀਪੀ ਵੱਲੋਂ ਮਤੇ ਦਾ ਸਮਰਥਨ ਕਰਨ ਦੇ ਦਿੱਤੇ ਗਏ ਸੰਕੇਤ ਤੋਂ ਲੱਗਦਾ ਹੈ ਕਿ ਅਜਿਹਾ ਹੋਣ ਦੀ ਸੰਭਾਵਨਾ ਵਧੇਰੇ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …