-3.1 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼2024 'ਚ ਟੋਰਾਂਟੋ ਪ੍ਰਾਪਰਟੀ ਟੈਕਸ ਵਾਧੇ ਨੂੰ 9.5 ਫੀਸਦੀ ਹੀ ਰੱਖਿਆ ਜਾਵੇਗਾ

2024 ‘ਚ ਟੋਰਾਂਟੋ ਪ੍ਰਾਪਰਟੀ ਟੈਕਸ ਵਾਧੇ ਨੂੰ 9.5 ਫੀਸਦੀ ਹੀ ਰੱਖਿਆ ਜਾਵੇਗਾ

ਟੋਰਾਂਟੋ/ਬਿਊਰੋ ਨਿਊਜ਼ : 2024 ਵਿੱਚ ਟੋਰਾਂਟੋ ਵਾਸੀਆਂ ਨੂੰ ਡਬਲ ਡਿਜਿਟ ਪ੍ਰਾਪਰਟੀ ਟੈਕਸ ਵਿੱਚ ਵਾਧੇ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ। ਇਸ ਵਿੱਚ ਸਿਟੀ ਸਟਾਫ ਵੱਲੋਂ ਪਹਿਲਾਂ ਸਿਫਾਰਸ਼ ਕੀਤੇ ਗਏ 10.5 ਫੀਸਦੀ ਪ੍ਰਾਪਰਟੀ ਟੈਕਸ ਨੂੰ 9.5 ਫੀਸਦੀ ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ। ਜੇ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਟੋਰਾਂਟੋ ਦੇ ਔਸਤ ਹੋਮਓਨਰ ਨੂੰ ਇਸ ਸਾਲ ਅੰਦਾਜ਼ਨ 372 ਡਾਲਰ ਵੱਧ ਪ੍ਰਾਪਰਟੀ ਟੈਕਸ ਦੇਣਾ ਹੋਵੇਗਾ।
ਇਸ ਦੇ ਬਾਵਜੂਦ ਸਿਟੀ ਨੂੰ ਆਮਦਨ ਵਿੱਚ 42 ਮਿਲੀਅਨ ਡਾਲਰ ਦਾ ਘਾਟਾ ਬਰਦਾਸ਼ਤ ਕਰਨਾ ਪਵੇਗਾ। ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਘਾਟੇ ਨੂੰ ਪੂਰਾ ਕਰਨ ਲਈ ਕੀ ਸਿਟੀ ਵੱਲੋਂ ਹੋਰ ਕਟੌਤੀਆਂ ਵੀ ਕੀਤੀਆਂ ਜਾਣਗੀਆਂ। ਇਸ ਸਮੇਂ ਸਿਟੀ ਨੂੰ ਬਜਟ ਵਿੱਚ 1.8 ਬਿਲੀਅਨ ਡਾਲਰ ਦਾ ਘਾਟਾ ਸਹਿਣਾ ਪੈ ਰਿਹਾ ਹੈ। ਮੇਅਰ ਚਾਓ ਨੇ ਟੋਰਾਂਟੋ ਪੁਲਿਸ ਬਜਟ ਵਿੱਚ ਕਟੌਤੀ ਕਰਨ ਦਾ ਵੀ ਸੰਕੇਤ ਦਿੱਤਾ ਹੈ। ਪੁਲਿਸ ਬਜਟ ਲਈ ਪ੍ਰਸਤਾਵਿਤ 1.186 ਬਿਲੀਅਨ ਡਾਲਰ ਦੇ ਬਜਟ ਵਿੱਚੋਂ ਮੇਅਰ 12 ਮਿਲੀਅਨ ਡਾਲਰ ਦੀ ਕਟੌਤੀ ਕਰਨਾ ਚਾਹੁੰਦੀ ਹੈ। ਪਰ ਪੁਲਿਸ ਚੀਫ ਮਾਇਰਨ ਡੈਮਕਿਊ ਦਾ ਕਹਿਣਾ ਹੈ ਕਿ ਇਸ ਨਾਲ ਪਬਲਿਕ ਸੇਫਟੀ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।

 

RELATED ARTICLES
POPULAR POSTS