21.3 C
Toronto
Sunday, September 13, 2026
spot_img
Homeਜੀ.ਟੀ.ਏ. ਨਿਊਜ਼ਵੈਕਸੀਨ ਦੀ ਵੰਡ ਦਾ ਸਮਾਂ ਨਿਰਧਾਰਤ ਹੋਵੇ : ਜਗਮੀਤ ਸਿੰਘ

ਵੈਕਸੀਨ ਦੀ ਵੰਡ ਦਾ ਸਮਾਂ ਨਿਰਧਾਰਤ ਹੋਵੇ : ਜਗਮੀਤ ਸਿੰਘ

ਵੈਕਸੀਨ ਦੀ ਵੰਡ ਦਾ ਸਮਾਂ ਨਿਰਧਾਰਤ ਹੋਵੇ : ਜਗਮੀਤ ਸਿੰਘਓਟਵਾ : ਫੈਡਰਲ ਸਰਕਾਰ ਦੇ ਕੋਵਿਡ-19 ਸਬੰਧੀ ਪ੍ਰਤੀਕਿਰਿਆ ਦੇ ਸਬੰਧੀ ਪਾਰਲੀਮੈਂਟ ਵਿੱਚ ਐਮਰਜੈਂਸੀ ਬਹਿਸ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਬਹਿਸ ਕੈਨੇਡਾ ਦੀ ਵੈਕਸੀਨ ਵੰਡ ਤੇ ਫਾਈਜਰ-ਬਾਇਓਐਨਟੈਕ ਡੋਜਾਂ ਦੀ ਖੇਪ ਵਿੱਚ ਹੋਣ ਵਾਲੀ ਦੇਰ ਦੇ ਸਬੰਧ ਵਿੱਚ ਕੀਤੀ ਜਾਵੇਗੀ। ਹਾਊਸ ਆਫ ਕਾਮਨਜ ਵਿੱਚ ਫੈਡਰਲ ਸਰਕਾਰ ਉੱਤੇ ਵਿਰੋਧੀ ਧਿਰਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਹੋਰ ਪਾਰਦਰਸ਼ਤਾ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਸਮਾਂ ਸੀਮਾਂ ਨਿਰਧਾਰਤ ਕੀਤੀ ਜਾਵੇ, ਜਦੋਂ ਕੈਨੇਡਾ ਵਿੱਚ ਵੈਕਸੀਨ ਦੀ ਵੰਡ ਕੀਤੀ ਜਾਵੇਗੀ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਸਾਨੂੰ ਡੈੱਡਲਾਈਨ, ਸਮਾਂ ਸੀਮਾਂ ਤੇ ਹੋਰ ਵੇਰਵਿਆਂ ਨਾਲ ਸਪੱਸ਼ਟ ਪਲੈਨ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ ਕਿ ਲਿਬਰਲ ਸਰਕਾਰ ਕੈਨੇਡੀਅਨਾਂ ਨਾਲ ਸਪਸਟ ਰਹੇ, ਕਿ ਸਾਨੂੰ ਕਦੋਂ ਵੈਕਸੀਨ ਮਿਲੇਗੀ, ਕਿਸ ਦਾ ਟੀਕਾਕਰਣ ਪਹਿਲਾਂ ਹੋਵੇਗਾ ਤੇ ਇਹ ਕਿੰਨੀ ਜਲਦੀ ਹੋਵੇਗਾ।

RELATED ARTICLES
POPULAR POSTS