7.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਨਵੀਂ ਹੈਲਥ ਡੀਲ ਬਾਰੇ ਪ੍ਰੀਮੀਅਰਜ਼ ਦੀ ਰਾਇ ਪੁੱਛਣਗੇ ਡਕਲਸ

ਨਵੀਂ ਹੈਲਥ ਡੀਲ ਬਾਰੇ ਪ੍ਰੀਮੀਅਰਜ਼ ਦੀ ਰਾਇ ਪੁੱਛਣਗੇ ਡਕਲਸ

ਓਟਵਾ/ਬਿਊਰੋ ਨਿਊਜ਼ : ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਪ੍ਰੋਵਿੰਸਾਂ ਨੂੰ ਲਿਖ ਕੇ ਇਹ ਪੁੱਛਿਆ ਜਾਵੇਗਾ ਕਿ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੇਸ਼ ਕੀਤੀ ਗਈ ਨਵੀਂ ਹੈਲਥ ਕੇਅਰ ਫੰਡਿੰਗ ਡੀਲ ਉਨ੍ਹਾਂ ਨੂੰ ਮਨਜੂਰ ਹੈ? ਇਸ ਦੌਰਾਨ ਡਕਲਸ ਤੇ ਮੈਂਟਲ ਹੈਲਥ ਐਂਡ ਐਡਿਕਸਨ ਮੰਤਰੀ ਕੈਰੋਲਿਨ ਬੈਨੇਟ ਵੱਲੋਂ ਪ੍ਰੋਵਿੰਸੀਅਲ ਸਿਹਤ ਮੰਤਰੀਆਂ ਤੋਂ ਇਸ ਮਾਮਲੇ ਵਿੱਚ ਉਨ੍ਹਾਂ ਦੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਤੇ ਪ੍ਰੀਮੀਅਰਜ਼ ਵੱਲੋਂ ਓਟਵਾ ਵਿੱਚ ਮੁਲਾਕਾਤ ਕੀਤੀ ਗਈ ਸੀ ਜਿੱਥੇ ਟਰੂਡੋ ਨੇ ਆਉਣ ਵਾਲੇ 10 ਸਾਲਾਂ ਵਿੱਚ ਪ੍ਰੋਵਿੰਸਾਂ ਨੂੰ 196 ਬਿਲੀਅਨ ਡਾਲਰ ਫੰਡਾਂ ਦੇ ਰੂਪ ਵਿੱਚ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਰ ਇਹ ਪ੍ਰਸਤਾਵ ਪ੍ਰੋਵਿੰਸਾਂ ਵੱਲੋਂ ਕੀਤੀ ਗਈ ਮੰਗ ਤੋਂ ਕਾਫੀ ਘੱਟ ਹੈ। ਪ੍ਰੋਵਿੰਸ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਉਨ੍ਹਾਂ ਨੂੰ ਫੰਡਾਂ ਦੇ ਰੂਪ ਵਿੱਚ ਵੱਧ ਹਿੱਸੇਦਾਰੀ ਪਾਵੇ। ਬਹੁਤੇ ਪ੍ਰੀਮੀਅਰਜ਼ ਵੱਲੋਂ ਇਸ ਪੇਸ਼ਕਸ਼ ਉੱਤੇ ਨਿਰਾਸ਼ਾ ਪ੍ਰਗਟਾਈ ਗਈ ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪ੍ਰੋਵਿੰਸ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲੈਣਗੇ ਕਿਉਂਕਿ ਉਹ ਨਵੇਂ ਪੈਸੇ ਨੂੰ ਇਨਕਾਰ ਨਹੀਂ ਕਰਨਾ ਚਾਹੁਣਗੇ। ਮੈਨੀਟੋਬਾ ਦੀ ਪ੍ਰੀਮੀਅਰ ਹੈਦਰ ਸਟੀਫਨਸਨ ਨੇ ਦੱਸਿਆ ਕਿ ਅਗਲੇ ਕੁੱਝ ਦਿਨਾਂ ਵਿੱਚ ਪ੍ਰੀਮੀਅਰ ਆਪਣੇ ਪੱਧਰ ਉੱਤੇ ਮੁਲਾਕਾਤ ਕਰਕੇ ਇਸ ਮੁੱਦੇ ਉੱਤੇ ਵਿਚਾਰ ਕਰਨਗੇ।

RELATED ARTICLES
POPULAR POSTS