Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਨੂੰ ਫੈਡਰਲ ਗੈਸ ਟੈਕਸ ਫੰਡ ਟਰਾਂਸਫਰ ਰਾਹੀਂ ਮਿਲੇ ਕਰੀਬ 16 ਮਿਲੀਅਨ ਡਾਲਰ : ਰੂਬੀ ਸਹੋਤਾ

ਬਰੈਂਪਟਨ ਨੂੰ ਫੈਡਰਲ ਗੈਸ ਟੈਕਸ ਫੰਡ ਟਰਾਂਸਫਰ ਰਾਹੀਂ ਮਿਲੇ ਕਰੀਬ 16 ਮਿਲੀਅਨ ਡਾਲਰ : ਰੂਬੀ ਸਹੋਤਾ

ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰੈਂਪਟਨ ਨੂੰ ਫੈਡਰਲ ਗੈਸ ਟੈਕਸ ਫੰਡ ਤੋਂ 15.9 ਮਿਲੀਅਨ ਡਾਲਰ ਮਿਲਣਗੇ। ਇਹ ਪੈਸਾ ਓਨਟਾਰੀਓ ਸਰਕਾਰ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਇਸ ਫੰਡ ਤੋਂ ਮਿਲਣ ਵਾਲੀਆਂ ਦੋ ਕਿਸ਼ਤਾਂ ਤੋਂ ਸਥਾਨਕ ਤੌਰ ‘ਤੇ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਪਹਿਲ ਦੇ ਆਧਾਰ ‘ਤੇ ਅੱਗੇ ਵਧਾਇਆ ਜਾਵੇਗਾ। ਇਸ ਫੰਡ ਟਰਾਂਸਫਰ ਤੋਂ ਓਨਟਾਰੀਓ ਦੇ ਸਾਰੇ ਭਾਈਚਾਰਿਆਂ ਨੂੰ ਲਾਭ ਮਿਲੇਗਾ। ਆਧੁਨਿਕ ਕਮਿਊਨਿਟੀ ਇਨਫ੍ਰਾਸਟਰੱਕਚਰ ਤੋਂ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਲੋਕਾਂ ਨੂੰ ਵਧੇਰੇ ਰੁਜ਼ਗਾਰ ਮਿਲਣਗੇ ਅਤੇ ਕਮਿਊਨਿਟੀ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਨਵਾਂ ਕਾਰੋਬਾਰ ਆਵੇਗਾ ਅਤੇ ਆਰਥਿਕ ਵਿਕਾਸ ਵੀ ਤੇਜ਼ ਹੋਵੇਗਾ।
ਜੁਲਾਈ ਵਿਚ ਕੈਨੇਡਾ ਸਰਕਾਰ ਨੈ 391 ਮਿਲੀਅਨ ਫੈਡਰਲ ਗੈਸ ਟੈਕਸ ਫੰਡ ਤੋਂ ਪਹਿਲੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਸਨ ਕਿ ਓਨਟਾਰੀਓ ਦੀ ਮਿਊਂਸਪਲ ਸਰਕਾਰਾਂ ਨੂੰ ਮਦਦ ਮਿਲੇ। ਇਸ ਫੰਡ ਤੋਂ ਹਰ ਸਾਲ 782.1 ਮਿਲੀਅਨ ਡਾਲਰ ਪ੍ਰਦਾਨ ਕੀਤੇ ਜਾਣਗੇ। ਇਹ ਫੰਡਿੰਗ ਐਸੋਸੀਏਸ਼ਨ ਆਫ ਮਿਊਂਸੀਪੈਲਟੀਜ਼ ਆਫ ਓਨਟਾਰੀਓ ਦੇ ਮਾਧਿਅਮ ਰਾਹੀਂ ਆਵੇਗੀ ਅਤੇ ਕਮਿਊਨਿਟੀ ਇੰਫ੍ਰਾਸਟਰੱਕਚਰ ਪ੍ਰੋਜੈਕਟਸ ਨੂੰ ਸਹਾਇਤਾ ਮਿਲੇਗੀ। ઠઠ
ਜੀ.ਟੀ.ਐੱਫ. ਫੰਡਿੰਗ ਤੋਂ ਹਰ ਸਾਲ ਪੂਰੇ ਓਨਟਾਰੀਓ ਤੋਂ ਸੈਂਕੜੇ ਸਥਾਨਕ ਇੰਫ੍ਰਾਸਟਰੱਕਚਰ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮਦਦ ਪ੍ਰਦਾਨ ਕੀਤੀ ਜਾ ਸਕੇਗੀ। ਇਸ ਫੰਡਿੰਗ ਦੇ ਇਕ ਹਿੱਸੇ ਤੋਂ ਰਾਜ ਦੇ ਗ੍ਰਾਮੀਨ ਖੇਤਰਾਂ ਦੀਆਂ ਸੜਕਾਂ ਦਾ ਰੱਖ-ਰਖਾਓ ਹੋਵੇਗਾ। ਇਸ ਨਾਲ ਟੋਰਾਂਟੋ ਅਤੇ ਬਰੈਂਪਟਨ ‘ਚ ਵੀ ਕਈ ਰਿਪੇਅਰ ਦ ਕੰਮ ਹੋ ਸਕਣਗੇ ਅਤੇ ਮਨੋਰੰਜਨ ਸਹੂਲਤਾਂ ਨੂੰ ਬਿਹਤਰ ਕੀਤਾ ਜਾ ਸਕੇਗਾ। ਹੋਰ ਭਾਈਚਾਰਿਆਂ ਵਿਚ ਵੀ ਇਸ ਫੰਡਿੰਗ ਰਾਹੀਂ ਪੁਲਾਂ, ਸਥਾਨਕ ਸੜਕਾਂ ਅਤੇ ਹੋਰ ਪ੍ਰੋਜੈਕਟਾਂ ਦੀ ਰਿਪੇਅਰ ਕੀਤੀ ਜਾ ਸਕੇਗੀ।ઠ

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …