9.6 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਟਰੂਡੋ ਦੀ ਬਰਾਊਨ ਚਿਹਰੇ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ਵਿਚ ਲਿਆਂਦਾ...

ਟਰੂਡੋ ਦੀ ਬਰਾਊਨ ਚਿਹਰੇ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ਵਿਚ ਲਿਆਂਦਾ ਨਵਾਂ ਭੂਚਾਲ

ਵਿਰੋਧੀਆਂ ਆਖਿਆ ਕਿ ਟਰੂਡੋ ਨੇ ਬਲੈਕ ਤੇ ਬਰਾਊਨ ਭਾਈਚਾਰੇ ਦਾ ਕੀਤਾ ਨਿਰਾਦਰ
ਟਰੂਡੋ ਬੋਲੇ ਮੁਆਫ਼ ਕਰਨਾ ਤਸਵੀਰ ਸਰਗਰਮ ਸਿਆਸਤ ਵਿਚ ਆਉਣ ਤੋਂ ਪਹਿਲਾਂ ਦੀ ਹੈ
ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਨਵਾਂ ਵਿਵਾਦ ਪੈਂਦਾ ਹੋ ਗਿਆ ਹੈ। ਜਸਟਿਨ ਟਰੂਡੋ ਦੀ ਬ੍ਰਾਊਨ ਫੈਸ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ‘ਚ ਹਲ ਚੱਲ ਪੈਦਾ ਕਰ ਦਿੱਤੀ ਹੈ। ਇਸ ਤਸਵੀਰ ‘ਚ ਜਸਟਿਨ ਟਰੂਡੋ ਨੇ ਆਪਣਾ ਮੈਕ-ਅਪ ਕਰ ਆਪਣਾ ਰੰਗ ਬ੍ਰਾਊਨ ਕੀਤਾ ਹੋਇਆ ਹੈ। ਵਿਰੋਧੀਆਂ ਦਾ ਕਹਿਣਾ ਹੈ, ਟਰੂਡੋ ਨੇ ਸਾਰੀ ਬਲੈਕ ਅਤੇ ਬ੍ਰਾਊਨ ਕਮਿਊਨਟੀ ਦਾ ਨਿਰਾਦਰ ਕੀਤਾ। ਮਾਮਲਾ ਵਧਦਾ ਦੇਖਕੇ ਟਰੂਡੋ ਨੇ ਲਿਬਰਲ ਪਾਰਟੀ ਦੇ ਪ੍ਰਚਾਰ ਵਾਲੇ ਜਹਾਜ਼ ‘ਚ ਇਕ ਐਮਰਜੈਂਸੀ ਕਾਨਫਰੰਸ ਬੁਲਾਈ ਅਤੇ ਮੁਆਫੀ ਮੰਗੀ ਇਹ ਤਸਵੀਰ ਟਰੂਡੋ ਦੇ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਦੀ ਹੈ। ਜਦੋ ਉਹ ਵੈਨਕੂਵਰ ਦੇ ਇਕ ਪ੍ਰਾਈਵੇਟ ਸਕੂਲ ‘ਚ ਇਕ ਅਧਿਆਪਕ ਵਜੋਂ ਕੰਮ ਕਰਦੇ ਸਨ। ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ‘ਚ ਕਿਸੇ ਦੇ ਰੰਗ ਨੂੰ ਲੈ ਕੇ ਮਜ਼ਾਕ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ ਇਸ ਤਸਵੀਰ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਸਲੀ ਰੂਪ ਸਾਹਮਣੇ ਆ ਗਿਆ। ਐਂਡ੍ਰਿਊ ਸ਼ਿਅਰ ਨੇ ਇਸ ਫੋਟੋ ਵਾਲੇ ਮੁੱਦੇ ਨੂੰ ਲੈ ਕੇ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਅਤੇ ਉਹਨਾਂ ਨੂੰ ਨਸਲਵਾਦੀ ਦੱਸਿਆ। ਹਾਲਾਂਕਿ ਪਰਵਾਸੀ ਰੇਡੀਓ ‘ਤੇ ਰਜਿੰਦਰ ਸੈਣੀ ਹੋਰਾਂ ਵਲੋਂ ਇੱਕ ਸਰਵੇ ਕਰਵਾਇਆ ਗਿਆ ਜਿਸ ‘ਚ ਪੰਜਾਬੀ ਭਾਈਚਾਰੇ ਦੇ ਬਹੁ-ਗਿਣਤੀ ਲੋਕਾਂ ਨੇ ਇਹ ਕਿਹਾ ਕਿ ਵੋਟਾਂ ਆਉਣ ‘ਤੇ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਹਨ ਪਰ ਇਹ ਕੋਈ ਵੱਡੀ ਗੱਲ ਨਹੀਂ, ਵਿਰੋਧੀ ਧਿਰਾਂ ਹਮੇਸ਼ਾ ਹੀ ਇਸ ਤਰ੍ਹਾਂ ਦੇ ਮੁੱਦੇ ਨੂੰ ਇੱਕ-ਦੂਜੇ ਦੇ ਖਿਲਾਫ ਸਿਆਸੀ ਤੀਰ ਦੀ ਤਰ੍ਹਾਂ ਵਰਤਦੀਆਂ ਹਨ।

RELATED ARTICLES
POPULAR POSTS