Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਦੇ ਨਵੇਂ ਫੈਸਲਿਆਂ ਦਾ ਵਿਰੋਧ ਸ਼ੁਰੂ

ਓਨਟਾਰੀਓ ਸਰਕਾਰ ਦੇ ਨਵੇਂ ਫੈਸਲਿਆਂ ਦਾ ਵਿਰੋਧ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸੂਬੇ ਵਿੱਚ ਬਣੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੀ ਨਵੀਂ ਸਰਕਾਰ ਕਈ ਨਵੇਂ ਫੈਸਲੇ ਲੈ ਰਹੀ ਹੈ । ਜਿਨ੍ਹਾਂ ਦਾ ਵਿਰੋਧ ਲੋਕਾਂ ਵਲੋਂ ਹੋਣਾ ਸ਼ੁਰੂ ਹੋ ਗਿਆ ਹੈ । ਇਹ ਗੱਲ ਹਾਲੀਆ ਹੋਏ ਇੱਕ ਸਰਵੇ ਵਿੱਚ ਦੇਖਣ ਨੂੰ ਮਿਲੀ। ਟੋਰਾਂਟੋ ਸ਼ਹਿਰ ਦੇ ਬਾਲਗਾ ਭਾਵ 18 ਸਾਲ ਤੋਂ ਵੱਧ ਉਪਰ ਦੇ 802 ਲੋਕਾਂ ਨਾਲ ਕੀਤੇ ਗਏ ਇਸ ਸਰਵੇ ਵਿੱਚ ਬਹੁਗਿਣਤੀ ਟੋਰਾਂਟੋ ਵਾਸੀ ਪ੍ਰੀਮੀਅਰ ਡੱਗ ਫੋਰਡ ਵੱਲੋਂ ਵਰਤੇ ਜਾਣ ਵਾਲੇ ਨੌਟ ਵਿਦ ਸਟੈਂਡਿੰਗ ਕਲਾਜ਼ ਦੇ ਖਿਲਾਫ ਹਨ। ਇਹ ਕਲਾਜ਼ ਸਿਟੀ ਕੌਂਸਲ ਦੇ ਆਕਾਰ ਵਿੱਚ ਕਟੌਤੀ ਕਰਨ ਲਈ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਫੋਰਡ ਸਰਕਾਰ ਅਦਾਲਤ ਦੇ ਫੈਸਲੇ ਖਿਲਾਫ ਸਟੇਅ ਲੈਣ ਦੀ ਵੀ ਤਿਆਰੀ ਕਰ ਰਹੀ ਹੈ।ਇਹ ਸਰਵੇ ਮੇਨਸਟਰੀਟ ਰਿਸਰਚ ਵਲੋਂ ਕਰਵਾਇਆ ਗਿਆ ਹੈ ਜਿਸ ਦਾ ਮਕਸਦ ਸਰਕਾਰ ਦੇ ਫੈਸਲਿਆ ਬਾਰੇ ਲੋਕ ਰਾਏ ਦੀ ਜਾਣਕਾਰੀ ਇੱਕਤਰ ਕਰਨਾ ਹੈ । ਇਸ ਸਰਵੇ ਵਿੱਚ ਸ਼ਾਮਲ 65 ਫੀ ਸਦੀ ਲੋਕਾਂ ਨੇ ਆਖਿਆ ਕਿ ਉਹ ਫੋਰਡ ਵੱਲੋਂ ਇਸ ਕਲਾਜ ਦੀ ਵਰਤੋਂ ਕੀਤੇ ਜਾਣ ਦੇ ਵਿਰੁਧ ਹਨ। ਇਥੇ ਆਪ ਨੂੰ ਦੱਸ ਦਈਏ ਕਿ ਸੁਪੀਰੀਅਰ ਕੋਰਟ ਨੇ ਪਿਛਲੇ ਹਫਤੇ ਕਾਉਂਸਲ ਦਾ ਆਕਾਰ ਘਟਾਉਣ ਲਈ ਲਿਆਂਦੇ ਬਿੱਲ ਖਿਲਾਫ ਫੈਸਲਾ ਦਿੱਤਾ ਸੀ।ਜਿਸ ਫੈਸਲੇ ਦੇ ਵਿਰੋਧ ਵਿੱਚ ਫੋਰਡ ਸਰਕਾਰ ਪਿਹਲੀ ਵਾਰ ਓਨਟਾਰੀਓ ਸੂਬੇ ਦੀ ਧਾਰਾ 33 ਦੀ ਵਰਤੋਂ ਕਰਨ ਜਾ ਰਹੀ ਹੈ ਜਿਸ ਨਾਲ ਸੁਪੀਰੀਅਰ ਕੋਰਟ ਦਾ ਫੈਸਲਾ ਸੂਬਾ ਸਰਕਾਰ ਪਲਟ ਦੇਵੇਗੀ ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …