ਓਨਟਾਰੀਓ : ਮਨੁੱਖੀ ਸਮਗਲਿੰਗ ਦੌਰਾਨ ਬਚਾਏ ਗਏ ਵਿਅਕਤੀਆਂ ਦੀ ਮਦਦ ਲਈ ਤਿਆਰ ਕੀਤੇ ਗਏ ਕੁੱਝ ਪ੍ਰੋਗਰਾਮਾਂ ਨੂੰ ਮੁੜ ਸ਼ੁਰੂ ਕਰਨ ਦੇ ਇਰਾਦੇ ਨਾਲ ਫੈਡਰਲ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਏ ਜਾਣਗੇ।
ਫੈਡਰਲ ਸਰਕਾਰ ਨੇ ਮਨੁੱਖੀ ਸਮਗਲਿੰਗ ਰੋਕਣ ਲਈ ਤੇ ਇਸ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ 19 ਮਿਲੀਅਨ ਡਾਲਰ ਦੇ ਫੰਡਾਂ ਦਾ ਐਲਾਨ ਕੀਤਾ। ਇਹ ਫੈਡਰਲ ਫੰਡਿੰਗ ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਚਾਰ ਸਾਲਾ ਨੈਸ਼ਨਲ ਸਟ੍ਰੈਟੇਜੀ ਦਾ ਹਿੱਸਾ ਹੈ। ਮਈ ਵਿੱਚ ਮੁੱਕੀ ਪੰਜ ਸਾਲਾ ਫੈਡਰਲ ਫੰਡਿੰਗ ਕਾਰਨ ਲੰਡਨ ਐਬਿਊਜ਼ਡ ਵੁਮਨਜ਼ ਸੈਂਟਰ ਨੂੰ ਆਪਣਾ ਉਹ ਪ੍ਰੋਗਰਾਮ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਜਿਸ ਰਾਹੀਂ ਮਨੁੱਖੀ ਸਮਗਲਿੰਗ, ਵੇਸ਼ਵਾਗਮਨੀ, ਜਿਨਸੀ ਸੋਸ਼ਣ ਦਾ ਸ਼ਿਕਾਰ ਹੋਈਆਂ 3100 ਔਰਤਾਂ ਤੇ ਲੜਕੀਆਂ ਦੀ ਮਦਦ ਕੀਤੀ ਗਈ ਸੀ। ਇੱਕ ਸਾਬਕਾ ਸੈਕਸ ਟਰੇਡ ਵਰਕਰ, ਜਿਸ ਦੀ ਲੰਡਨ, ਓਨਟਾਰੀਓ ਪ੍ਰੋਗਰਾਮ ਰਾਹੀਂ ਮਦਦ ਕੀਤੀ ਗਈ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …