Breaking News
Home / ਜੀ.ਟੀ.ਏ. ਨਿਊਜ਼ / ਬਿੱਲ 184 ਨੂੰ ਕਾਨੂੰਨੀ ਤੌਰ ਉੱਤੇ ਚੁਣੌਤੀ ਦੇਣ ਦੇ ਪੱਖ ਵਿੱਚ ਟੋਰਾਂਟੋ ਸਿਟੀ ਕਾਉਂਸਲ ਨੇ ਪਾਈ ਵੋਟ

ਬਿੱਲ 184 ਨੂੰ ਕਾਨੂੰਨੀ ਤੌਰ ਉੱਤੇ ਚੁਣੌਤੀ ਦੇਣ ਦੇ ਪੱਖ ਵਿੱਚ ਟੋਰਾਂਟੋ ਸਿਟੀ ਕਾਉਂਸਲ ਨੇ ਪਾਈ ਵੋਟ

ਟੋਰਾਂਟੋ/ ਬਿਊਰੋ ਨਿਊਜ਼ : ਟੋਰਾਂਟੋ ਸਿਟੀ ਕਾਉਂਸਲ ਵੱਲੋਂ ਬਿਲ 184 ਨੂੰ ਕਾਨੂੰਨੀ ਤੌਰ ਉਤੇ ਚੁਣੌਤੀ ਦੇਣ ਦੇ ਪੱਖ ਵਿੱਚ ਵੋਟ ਪਾਈ ਗਈ।ઠ
ਇਹ ਬਿੱਲ ਪ੍ਰੋਟੈਕਟਿੰਗ ਟੇਨੈਂਟਸ ਐਂਡ ਸਟਰੈਨਥਨਿੰਗ ਕਮਿਊਨਿਟੀ ਹਾਊਸਿੰਗ ਐਕਟ ਵਜੋਂ ਜਾਣਿਆ ਜਾਂਦਾ ਹੈ। ਕਾਉਂਸਲ ਨੇ 2 ਦੇ ਮੁਕਾਬਲੇ 22 ਵੋਟਾਂ ਨਾਲ ਬਿਲ ਖਿਲਾਫ ਆਵਾਜ਼ ਉਠਾਉਣ ਦਾ ਫੈਸਲਾ ਕੀਤਾ। ਹਾਊਸਿੰਗ ਐਡਵੋਕੇਟਸ ਦਾ ਕਹਿਣਾ ਹੈ ਕਿ ਇਸ ਬਿਲ ਨਾਲ ਮਹਾਂਮਾਰੀ ਤੋਂ ਬਾਅਦ ਕਿਰਾਏਦਾਰਾਂ ਦੇ ਅਧਿਕਾਰ ਕਮਜੋਰ ਪੈ ਜਾਣਗੇ ਤੇ ਉਨ੍ਹਾਂ ਨੂੰ ਘਰਾਂ ਵਿਚੋਂ ਕਢਣਾ ਸੌਖਾ ਹੋ ਜਾਵੇਗਾ।
ਕਾਉਂਸਲਰ ਗੌਰਡ ਪਰਕਸ ਨੇ ਆਪਣੇ ਮਤੇ ਵਿਚ ਆਖਿਆ ਕਿ ਐਕਟ ਵਿਚ ਸੋਧਾਂ ਜਾਇਜ ਪ੍ਰੋਸੀਜਰ ਤੇ ਕੁਦਰਤੀ ਨਿਆਂ ਸਬੰਧੀ ਨਿਯਮਾਂ ਦੇ ਉਲਟ ਹਨ।
ਇਸ ਬਿਲ ਦੇ ਸਬੰਧ ਵਿਚ ਸਿਟੀ ਸੌਲੀਸਿਟਰ ਦੇ ਆਫਿਸ ਵਲੋਂ ਮਿਲੀ ਗੁਪਤ ਰਿਪੋਰਟ ਦਾ ਕਾਉਂਸਲਰਜ ਵਲੋਂ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਇਹ ਵੋਟ ਪੁਆਈ ਗਈ।
ਮੌਜੂਦਾ ਕਾਨੂੰਨ ਤਹਿਤ ਘਰ ਖਾਲੀ ਕਰਵਾਉਣ ਤੇ ਕਿਰਾਏ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਲੈਂਡਲੌਰਡ ਤੇ ਟੇਨੈਂਟ ਬੋਰਡ ਹਲ ਕਰਦਾ ਹੈ।
ਪ੍ਰੋਵਿੰਸ ਦਾ ਕਹਿਣਾ ਹੈ ਕਿ ਇਹ ਬਿਲ ਵਿਵਾਦਾਂ ਨੂੰ ਹਲ ਕਰਨ ਦੇ ਢੰਗ ਨੂੰ ਆਧੁਨਿਕ ਰੰਗਤ ਦੇ ਦੇਵੇਗਾ ਤੇ ਸਟਰੀਮਲਾਈਨ ਕਰ ਦੇਵੇਗਾ। ਇਸ ਤਹਿਤ ਘਰਾਂ ਦੇ ਮਾਲਕ ਕਿਰਾਏਦਾਰ ਨਾਲ ਪ੍ਰਾਈਵੇਟ ਰੀਪੇਮੈਂਟ ਅਗਰੀਮੈਂਟ ਕਰ ਸਕਣਗੇ। ਆਲੋਚਕਾਂ ਤੇ ਵਿਸਲੇਸਕਾਂ ਦਾ ਕਹਿਣਾ ਹੈ ਕਿ ਇਸ ਨਾਲ ਕਿਰਾਏਦਾਰਾਂ ਨੂੰ ਮਕਾਨ ਮਾਲਕ ਦੀ ਮਰਜੀ ਦੇ ਰੀਪੇਮੈਂਟ ਪਲੈਨਜ ਉਤੇ ਸਹੀ ਪਾਉਣੀ ਹੋਵੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …