Breaking News
Home / ਜੀ.ਟੀ.ਏ. ਨਿਊਜ਼ / ਲਾਂਗ ਟਰਮ ਕੇਅਰ ਹੋਮਜ਼ ‘ਚ ਕਰੋਨਾ ਫੈਲਣ ਦੀ ਤਹਿ ਤੱਕ ਜਾਵਾਂਗਾ : ਫੋਰਡ

ਲਾਂਗ ਟਰਮ ਕੇਅਰ ਹੋਮਜ਼ ‘ਚ ਕਰੋਨਾ ਫੈਲਣ ਦੀ ਤਹਿ ਤੱਕ ਜਾਵਾਂਗਾ : ਫੋਰਡ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਵੱਲੋਂ ਰਸਮੀ ਤੌਰ ਉੱਤੇ ਕੋਵਿਡ-19 ਮਹਾਂਮਾਰੀ ਦੌਰਾਨ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ 1800 ਮੌਤਾਂ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਇਸ ਕਮਿਸ਼ਨ ਆਫ ਇਨਕੁਆਇਰੀ ਦੀ ਅਗਵਾਈ ਐਸੋਸੀਏਟ ਚੀਫ ਜਸਟਿਸ ਫਰੈਂਕ ਮੈਰੌਕੋ ਵੱਲੋਂ ਕੀਤੀ ਜਾਵੇਗੀ। ਪ੍ਰੋਵਿੰਸ ਇਹ ਪਤਾ ਲਾਉਣਾ ਚਾਹੁੰਦਾ ਹੈ ਕਿ ਅਜਿਹਾ ਕੀ ਹੋਇਆ ਕਿ ਪ੍ਰੋਵਿੰਸ ਲਾਂਗ ਟਰਮ ਕੇਅਰ ਹੋਮਜ਼ ਉੱਤੇ ਆਪਣੀ ਪਕੜ ਗੁਆ ਬੈਠਿਆ। ਇਹ ਜਾਂਚ ਵੀ ਕੀਤੀ ਜਾਵੇਗੀ ਕਿ ਲਾਂਗ ਟਰਮ ਕੇਅਰ ਹੋਮਜ਼ ਵਿੱਚ ਐਨੀ ਤੇਜ਼ੀ ਨਾਲ ਕੋਵਿਡ-19 ਕਿਵੇਂ ਫੈਲਿਆ। ਇਥੇ ਰਹਿਣ ਵਾਲਿਆਂ, ਕੰਮ ਕਰਨ ਵਾਲੇ ਕਿਵੇਂ ਇਸ ਦੀ ਚਪੇਟ ਵਿਚ ਆ ਗਏ ਤੇ ਪ੍ਰੋਵਿੰਸ ਵਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਚੁਕੇ ਗਏ ਮਾਪਦੰਡ ਇਨ੍ਹਾਂ ਲਾਂਗ ਟਰਮ ਕੇਅਰ ਹੋਮਜ ਉਤੇ ਕਾਰਗਰ ਕਿਉਂ ਨਹੀਂ ਹੋਏ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …