Breaking News
Home / ਜੀ.ਟੀ.ਏ. ਨਿਊਜ਼ / ਪੀਅਰਸਨ ਹਵਾਈ ਅੱਡੇ ਉਤੇ ਪਹੁੰਚਣ ਵਾਲਿਆਂ ਦੇ ਫਰੀ ਹੋਣਗੇ ਕਰੋਨਾ ਟੈਸਟ

ਪੀਅਰਸਨ ਹਵਾਈ ਅੱਡੇ ਉਤੇ ਪਹੁੰਚਣ ਵਾਲਿਆਂ ਦੇ ਫਰੀ ਹੋਣਗੇ ਕਰੋਨਾ ਟੈਸਟ

ਰਿਪੋਰਟ ਨੈਗੇਟਿਵ ਹੋਵੇ ਜਾਂ ਪਾਜੇਟਿਵ, ਇਕਾਂਤਵਾਸ ‘ਚ ਰਹਿਣਾ ਪਵੇਗਾ 14 ਦਿਨ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਡਗ ਫੋਰਡ ਸਰਕਾਰ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਅਤੇ ਉਹ ਇਸ ਵਿਚ ਕੋਈ ਵੀ ਕੋਸ਼ਿਸ਼ ਬਾਕੀ ਨਹੀਂ ਛੱਡਣੀ ਚਾਹੁੰਦੀ। ਇਸ ਤਹਿਤ ਫੋਰਡ ਸਰਕਾਰ ਵੱਲੋਂ ਓਨਟਾਰੀਓ ਆਉਣ ਵਾਲੇ ਕੌਮਾਂਤਰੀ ਯਾਤਰੂਆਂ ਦਾ ਮੁਫ਼ਤ ਕਰੋਨਾ ਟੈਸਟ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਪ੍ਰੀਮੀਅਰ ਫੋਰਡ ਵੱਲੋਂ ਲੰਮੇਂ ਸਮੇਂ ਤੋਂ ਏਅਰਪੋਰਟਸ ਉੱਤੇ ਟੈਸਟਿੰਗ ਸ਼ੁਰੂ ਕੀਤੇ ਜਾਣ ਦੀ ਪੈਰਵੀ ਕੀਤੀ ਜਾ ਰਹੀ ਹੈ। ਡਗ ਫੋਰਡ ਉਦੋਂ ਤੋਂ ਇਸ ਲਈ ਹੋਰ ਦਬਾਅ ਪਾ ਰਹੇ ਹਨ ਜਦੋਂ ਤੋਂ ਯੂਨਾਈਟਿਡ ਕਿੰਗਡਮ ਵਿੱਚ ਇਸ ਵਾਇਰਸ ਦੇ ਨਵੇਂ ਸਟਰੇਨ ਮਿਲੇ ਹਨ। ਫੋਰਡ ਨੇ ਆਖਿਆ ਕਿ ਪ੍ਰੋਵਿੰਸ ਵੱਲੋਂ ਓਨਟਾਰੀਓ ਪਹੁੰਚਣ ਵਾਲੇ ਕੌਮਾਂਤਰੀ ਯਾਤਰੂਆਂ ਲਈ ਅਗਲੇ 14 ਦਿਨਾਂ ਵਾਸਤੇ ਮੁਫਤ ਕਰੋਨਾ ਟੈਸਟ ਸੈਂਪਲਿੰਗ ਕੀਤੀ ਜਾਵੇਗੀ।
ਉਨ੍ਹਾਂ ਆਖਿਆ ਕਿ ਹਰ ਹਫਤੇ 60,000 ਤੋਂ ਵੀ ਵੱਧ ਕੌਮਾਂਤਰੀ ਯਾਤਰੀ ਪੀਅਰਸਨ ਏਅਰਪੋਰਟ ਉੱਤੇ ਆਉਂਦੇ ਹਨ, ਇਸ ਲਈ ਅਸੀਂ ਕਿਸੇ ਵੀ ਤਰ੍ਹਾਂ ਦਾ ਖਤਰਾ ਮੁੱਲ ਨਹੀਂ ਲੈ ਸਕਦੇ। ਇਸੇ ਲਈ ਸਾਡੇ ਵੱਲੋਂ ਇਸ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪ੍ਰੀਮੀਅਰ ਨੇ ਸਾਰੇ ਯਾਤਰੀਆਂ ਨੂੰ ਇਹ ਟੈਸਟ ਕਰਵਾਉਣ ਦੀ ਅਪੀਲ ਕੀਤੀ। ਸਰਕਾਰ ਦਾ ਕਹਿਣਾ ਹੈ ਕਿ ਇਸ ਪਾਇਲਟ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਯਾਤਰੀਆਂ ਦਾ ਪੌਲੀਮਰੇਜ਼ ਚੇਨ ਰਿਐਕਸ਼ਨ (ਪੀ ਸੀ ਆਰ) ਟੈਸਟ ਮੁਫਤ ਕੀਤਾ ਜਾਵੇਗਾ ਤੇ ਇਸ ਪ੍ਰੋਗਰਾਮ ਦੀ ਨਿਗਰਾਨੀ ਹੈਲਥ ਕੇਅਰ ਪ੍ਰੋਵਾਈਡਰ ਵੱਲੋਂ ਇਨ ਪਰਸਨ ਜਾਂ ਵੀਡੀਓ ਰਾਹੀਂ ਕੀਤੀ ਜਾਵੇਗੀ।
ਟੈਸਟ ਦੇ ਨਤੀਜੇ 48 ਘੰਟਿਆਂ ਦੇ ਅੰਦਰ ਅੰਦਰ ਆ ਜਾਣਗੇ। ਇਹ ਟੈਸਟ ਭਾਵੇਂ ਨੈਗੇਟਿਵ ਰਹਿੰਦਾ ਹੈ ਜਾਂ ਪਾਜ਼ੀਟਿਵ ਕੈਨੇਡਾ ਪਹੁੰਚਣ ਜਾਂ ਪਰਤਣ ਵਾਲੇ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ‘ਚ ਰਹਿਣਾ ਹੋਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …