Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਲਿਬਰਲ ਪਾਰਟੀ ਨੇ ਆਪਣੇ ਸਟੈਂਡਰਡ ‘ਚ ਕੀਤਾ ਸੁਧਾਰ : ਟਰੂਡੋ

ਫੈਡਰਲ ਲਿਬਰਲ ਪਾਰਟੀ ਨੇ ਆਪਣੇ ਸਟੈਂਡਰਡ ‘ਚ ਕੀਤਾ ਸੁਧਾਰ : ਟਰੂਡੋ

ਕਿਹਾ – ਹੁਣ ਪਹਿਲਾਂ ਵਾਂਗ ਗੁਪਤ ਢੰਗ ਨਾਲ ਸਿਆਸੀ ਡੋਨੇਸ਼ਨ ਨਹੀਂ ਲੈਂਦੇ ਲਿਬਰਲ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਫੈਡਰਲ ਲਿਬਰਲ ਪਾਰਟੀ ਨੇ ਆਪਣੇ ਸਟੈਂਡਰਡ ਵਿਚ ਕਾਫੀ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਫੈਡਰਲ ਲਿਬਰਲ ਪਾਰਟੀ ਉਸ ਤਰ੍ਹਾਂ ਦੀਆਂ ਸਿਆਸੀ ਡੋਨੇਸ਼ਨਾਂ ਨਹੀਂ ਲੈਂਦੀ ਜਿਸ ਕਾਰਨ ਐਸਐਨਸੀ-ਲਾਵਾਲਿਨ ਨੂੰ 2000 ਵਿੱਚ ਮੁਸ਼ਕਲ ਵਿੱਚ ਫਸਣਾ ਪਿਆ ਸੀ।ઠਕਿਊਬਿਕ ਸਥਿਤ ਇੰਜੀਨੀਅਰਿੰਗ ਫਰਮ 2016 ਵਿੱਚ ਕੈਨੇਡਾ ਦੇ ਚੋਣ ਕਮਿਸ਼ਨਰਜ਼ ਨਾਲ ਅਜਿਹੇ ਸਮਝੌਤੇ ਉੱਤੇ ਪਹੁੰਚੀ ਸੀ ਕਿ ਉਦੋਂ ਤੱਕ ਕੰਪਨੀ ਨੂੰ ਛੱਡ ਚੁੱਕੇ ਐਗਜੈਕਟਿਵਜ਼ ਦੂਜੇ ਇੰਪਲਾਈਜ਼ ਨੂੰ ਲਿਬਰਲ ਤੇ ਕੰਸਰਵੇਟਿਵ ਪਾਰਟੀਆਂ ਨੂੰ ਪੈਸੇ ਦੇਣ ਲਈ ਰਾਜ਼ੀ ਕਰਨਗੇ।
ਇਹ ਸਮਝੌਤਾ ਉਸ ਸਮੇਂ ਜਨਤਕ ਹੋ ਗਿਆ ਸੀ ਪਰ ਅੱਜ ਸੀਬੀਸੀ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਸੀਐਨਸੀ ਲਾਵਾਲਿਨ ਦੇ ਉਨ੍ਹਾਂ ਇੰਪਲਾਈਜ਼ ਦੇ ਨਾਵਾਂ ਦਾ ਖੁਲਾਸਾ ਹੋਇਆ ਜਿਨ੍ਹਾਂ ਨੂੰ ਇਲੈਕਸ਼ਨਜ਼ ਕਮਿਸ਼ਨਰਜ਼ ਇਸ ਵਿੱਚ ਸ਼ਾਮਲ ਮੰਨਦੇ ਹਨ। ਡੋਨਰਜ਼ ਨੂੰ ਕੰਪਨੀ ਵੱਲੋਂ ਬੋਨਸ ਦੇ ਕੇ ਉਨ੍ਹਾਂ ਦੀ ਭਰਪਾਈ ਕਰਨਾ ਚੋਣਾਂ ਸਬੰਧੀ ਨਿਯਮ ਹੁੰਦਾ ਸੀ ਜਿਹੜਾ ਕਾਰਪੋਰੇਸ਼ਨਾਂ ਨੂੰ ਸਿਆਸੀ ਡੋਨੇਸ਼ਨਾਂ ਕਰਨ ਤੋਂ ਰੋਕਦਾ ਸੀ। ਇਸ ਸਕੀਮ ਤਹਿਤ ਲਿਬਰਲਾਂ ਨੂੰ 118,000 ਡਾਲਰ ਹਾਸਲ ਹੋਏ ਜਦਕਿ ਟੋਰੀਜ਼ ਨੂੰ 8,000 ਡਾਲਰ ਹਾਸਲ ਹੋਏ। ਐਸਐਨਸੀ ਲਾਵਾਲਿਨ ਦੇ ਸੀਈਓ ਨੀਲ ਬਰੂਸ ਨੇ ਆਖਿਆ ਕਿ 2016 ਵਿੱਚ ਇਲੈਕਸ਼ਨਜ਼ ਕਮਿਸ਼ਨਰ ਨਾਲ ਕੀਤਾ ਗਿਆ ਕਰਾਰ ਇਸ ਗੱਲ ਦਾ ਸਬੂਤ ਹੈ ਕਿ ਕੰਪਨੀ ਪੁਰਾਣਾ ਪੰਨਾ ਪਰਤ ਚੁੱਕੀ ਹੈ।ઠ ਟਰੂਡੋ ਨੇ ਸਰਕਾਰ ਦੀ ਹਫਤਾਵਾਰੀ ਕੈਬਨਿਟ ਮੀਟਿੰਗ ਵਿੱਚ ਆਖਿਆ ਕਿ ਇਸੇ ਤਰ੍ਹਾਂ ਲਿਬਰਲ ਪਾਰਟੀ ਵੀ ਪੁਰਾਣੀਆਂ ਗੱਲਾਂ ਪਿੱਛੇ ਹੀ ਛੱਡ ਆਈ ਹੈ। ਉਨ੍ਹਾਂ ਆਖਿਆ ਕਿ ਜਦੋਂ ਲਿਬਰਲ ਪਾਰਟੀ ਸੱਤਾ ਵਿੱਚ ਆਈ ਤੇ ਉਹ ਪਾਰਟੀ ਲੀਡਰ ਬਣੇ ਤਾਂ ਅਸੀਂ ਫੰਡਰੇਜ਼ਿੰਗ ਦੇ ਢੰਗ ਤਰੀਕਿਆਂ ਵਿੱਚ ਕਾਫੀ ਤਬਦੀਲੀਆਂ ਕੀਤੀਆਂ। ਅਸੀਂ ਪਾਰਦਰਸ਼ਤਾ ਤੇ ਖੁੱਲ੍ਹੇਪਣ ਦਾ ਰਾਹ ਅਪਣਾਇਆ ਤੇ ਹੁਣ ਇਹੋ ਜਿਹੀਆਂ ਗੱਲਾਂ ਨਹੀਂ ਵਾਪਰਦੀਆਂ। ਇਸ ਸਮਝੌਤੇ ਤਹਿਤ ਡੋਨੇਸ਼ਨਜ਼ 2004 ਤੇ 2011 ਦਰਮਿਆਨ ਕੀਤੀਆਂ ਗਈਆਂ ਜਦਕਿ ਟਰੂਡੋ 2013 ਵਿੱਚ ਲਿਬਰਲ ਆਗੂ ਬਣੇ।

Check Also

ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ …