3.4 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਘਰਾਂ ਅੰਦਰ ਸ਼ਰਾਬ ਕੱਢਣ ਵਾਲੇ ਪੰਜਾਬੀਆਂ ਦੀ ਚਰਚਾ

ਕੈਨੇਡਾ ‘ਚ ਘਰਾਂ ਅੰਦਰ ਸ਼ਰਾਬ ਕੱਢਣ ਵਾਲੇ ਪੰਜਾਬੀਆਂ ਦੀ ਚਰਚਾ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਪੰਜਾਬੀਆਂ ਦੀ ਚਰਚਾ ਇਨੀਂ ਦਿਨੀਂ ਘਰਾਂ ਅੰਦਰ ਨਾਜਾਇਜ਼ ਸ਼ਰਾਬ ਕੱਢਣ ਕਰਕੇ ਹੋ ਰਹੀ ਹੈ। ਪਿਛਲੇ ਦਿਨੀਂ ਮੰਗਲਵਾਰ ਨੂੰ ਬਰੈਂਪਟਨ ਵਿਖੇ ਇਕ ਘਰ ਅੰਦਰ ਚਲਦੀ ਨਾਜਾਇਜ਼ ‘ਸ਼ਰਾਬ ਦੀ ਭੱਠੀ’ ਵਿਚ ਜਬਰਦਸਤ ਧਮਾਕਾ ਹੋਣ ਕਾਰਨ ਪੂਰਾ ਘਰ ਤਬਾਹ ਹੋ ਗਿਆ ਸੀ। ਇਸ ਘਟਨਾ ਵਿਚ ਸੇਕ ਅਤੇ ਧੂੰਏ ਨਾਲ ਘਰ ਅੰਦਰ ਮੌਜੂਦ ਪੰਜਾਬੀ ਪਰਿਵਾਰ ਦੀ 1 ਸਾਲ ਦੀ ਬੱਚੀ ਸਮੇਤ ਚਾਰ ਜੀਅ ਫੱਟੜ ਹੋ ਗਏ ਅਤੇ ਨੇੜਲੇ ਹੋਰ ਘਰਾਂ ਦਾ ਵੀ ਨੁਕਸਾਨ ਹੋਇਆ। ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਘਰ ਦੇ ਹੇਠਾਂ ਬੇਸਮੈਂਟ ਵਿਚ ਦੇਸੀ ਸ਼ਰਾਬ ਕੱਢਣ ਦਾ ਜੁਗਾੜ ਲਗਾਇਆ ਗਿਆ ਸੀ। ਉਪਰੰਤ ਘਰ ਦੇ ਮੁਖੀ 57 ਸਾਲ ਦੇ ਪੰਜਾਬੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਗਜ਼ਨੀ ਅਤੇ ਲਾਪਰਵਾਹੀ ਦਾ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਘਰ ਵਿਚ ਕਿਰਾਏਦਾਰ ਹੈ। ਕੈਨੇਡਾ ਵਿਚ ਦੇਸੀ ਸ਼ਰਾਬ ਕੱਢਣ ਦਾ ਜੁਗਾੜ ਆਮ ਗੱਲ ਹੋ ਚੁੱਕੀ ਹੈ ਪਰ ਪੁਲਿਸ ਅਨੁਸਾਰ ਘਰਾਂ ਅੰਦਰ ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਇਸ ਪ੍ਰਵਿਰਤੀ ਨੂੰ ਰੋਕਣ ਲਈ ਪੁਲਿਸ ਅਧਿਕਾਰੀਆਂ ਦੇ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਅਜਿਹੇ ਵਿਚ ਪਤਾ ਲੱਗਾ ਹੈ ਕਿ ਕੁਝ ਚਿੰਤਤ ਪੰਜਾਬੀਆਂ ਨੇ ਆਪਣੇ ਸਕੇ ਸਬੰਧੀਆਂ ਨੂੰ ਬੇਸਮੈਂਟ/ਗਰਾਜ ਵਿਚ ਸ਼ਰਾਬ ਕੱਢਣਾ ਬੰਦ ਕਰਨ ਬਾਰੇ ਮਨਾਉਣਾ ਸ਼ੁਰੂ ਕੀਤਾ ਹੈ ਪਰ ਨਾ ਮੰਨਣ ਵਾਲਿਆਂ ਬਾਰੇ ਪੁਲਿਸ ਨੂੰ ਹੁਣ ਜਾਣਕਾਰੀ ਦਿੱਤੀ ਵੀ ਜਾ ਰਹੀ ਹੈ।

RELATED ARTICLES
POPULAR POSTS