ਓਨਟਾਰੀਓ/ਬਿਊਰੋ ਨਿਊਜ਼ : ਡਗ ਫੋਰਡ ਦੀ ਓਨਟਾਰੀਓ ਸਰਕਾਰ ਵੱਲੋਂ ਸੈਕਸ-ਐਜੂਕੇਸ਼ਨ ਨਵਾਂ ਪਾਠਕ੍ਰਮ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਸਾਬਕਾ ਲਿਬਰਲ ਸਰਕਾਰ ਦੇ ਸੈਕਸ ਐਜੂਕੇਸ਼ਨ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ ਸੀ। ਪ੍ਰੋਗਰੈਸਿਵ ਕੰਜ਼ਰਵੇਟਿਵਾ ਦੇ ਇਸ ਫੈਸਲੇ ਦੀ ਚੁਫੇਰਿਓਂ ਨਿੰਦਾ ਹੋਈ।ઠਪ੍ਰੋਵਿੰਸ ਦਾ ਕਹਿਣਾ ਹੈ ਕਿ ਜਨਤਾ ਦੀ ਫੀਡਬੈਕ ਤੇ ਮਾਹਿਰਾਂ ਦੀ ਸਲਾਹ ਲੈਣ ਤੋਂ ਬਾਅਦ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਪਾਠਕ੍ਰਮ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਸੈਕਸ-ਐਜੂਕੇਸ਼ਨ ਪਾਠਕ੍ਰਮ ਨੂੰ ਕੰਜ਼ਰਵੇਟਿਵ ਸਰਕਾਰ ਵੱਲੋਂ 1998 ਵਾਲੇ ਪਾਠਕ੍ਰਮ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਸੀ ਤੇ ਪਿਛਲੀ ਲਿਬਰਲ ਸਰਕਾਰ ਦੇ 2015 ਵਿੱਚ ਲਾਗੂ ਕੀਤੇ ਗਏ ਪਾਠਕ੍ਰਮ ਨੂੰ ਫੋਰਡ ਸਰਕਾਰ ਵੱਲੋਂ ਮਨਸੂਖ ਕੀਤੇ ਜਾਣ ਤੋਂ ਬਾਅਦ ਅਜਿਹਾ ਕੀਤਾ ਗਿਆ।ઠਜ਼ਿਕਰਯੋਗ ਹੈ ਕਿ ਟੋਰੀਜ਼ ਵੱਲੋਂ ਲਿਬਰਲਾਂ ਦੇ ਉਸ ਸੈਕਸ-ਐਜੂਕੇਸ਼ਨ ਪਾਠਕ੍ਰਮ ਨੂੰ ਮਨਸੂਖ ਕੀਤਾ ਗਿਆ ਸੀ ਜਿਹੜਾ ਰਜ਼ਾਮੰਦੀ, ਆਨਲਾਈਨ ਬੁਲਿੰਗ, ਸੈਕਸਟਿੰਗ, ਸਮਲਿੰਗੀ ਸਬੰਧਾਂ ਤੇ ਲਿੰਗਕ ਪਛਾਣ ਦੀ ਗੱਲ ਕਰਦਾ ਸੀ। ਹੁਣ ਨਵੇਂ ਪਾਠਕ੍ਰਮ ਵਿੱਚ ਵੀ ਅਜਿਹੇ ਲੈਸਨ ਪੜ੍ਹਾਉਣੇ ਜਾਰੀ ਰੱਖੇ ਜਾਣਗੇ ਪਰ ਕੁੱਝ ਮਾਮਲਿਆਂ ਵਿੱਚ ਅਜਿਹਾ ਉਦੋਂ ਹੀ ਕੀਤਾ ਜਾਵੇਗਾ ਜਦੋਂ ਵਿਦਿਆਰਥੀ ਥੋੜ੍ਹੇ ਵੱਡੇ ਹੋ ਜਾਣਗੇ। ਪਾਠਕ੍ਰਮ ਵਿੱਚ ਮੈਰੀਜੁਆਨਾ ਤੇ ਇਸ ਨਾਲ ਜੁੜੇ ਹੋਰਨਾਂ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …