2 ਲੱਖ ਤੋਂ ਟੱਪੇ ਪੀਸੀ ਪਾਰਟੀ ਦੇ ਮੈਂਬਰ
ਟੋਰਾਂਟੋ : ਓਨਟਾਰੀਓ ਪੀਸੀ ਪਾਰਟੀ ਲਗਾਤਾਰ ਨਵੇਂ ਮੈਂਬਰਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਓਨਟਾਰੀਓ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪਾਰਟੀ ਨੇ ਦੋ ਲੱਖ ਤੋਂ ਜ਼ਿਆਦਾ ਮੈਂਬਰਸ਼ਿਪ ਦਾ ਅੰਕੜਾ ਪਾਰ ਕੀਤਾ ਹੈ। ਓਨਟਾਰੀਓ ਪੀਸੀ ਪਾਰਟੀ ਲਗਾਤਾਰ ਨਵੇਂ ਮੈਂਬਰਾਂ ਨੂੰ ਆਪਣੇ ਨਾਲ ਜੋੜ ਰਹੀ ਹੈ। 10 ਜਨਵਰੀ, 2018 ਤੱਕ ਓਨਟਾਰੀਓ ਪੀਸੀ ਪਾਰਟੀ ਦੇ ਮੈਂਬਰਾਂ ਦੀ ਸੰਖਿਆ 200,224 ਮੈਂਬਰਾਂ ਤੱਕ ਪਹੁੰਚ ਗਈ ਅਤੇ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਓਨਟਾਰੀਓ ਪੀਸੀ ਪਾਰਟੀ ਦੇ ਨੇਤਾ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਸਾਡੇ ਦੋ ਲੱਖ ਤੋਂ ਜ਼ਿਆਦਾ ਮੈਂਬਰ ਹੁਣ ਓਨਟਾਰੀਓ ਵਿਚ ਪੀਸੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਉਦੇਸ਼ ਲਈ ਉਹ ਹਰ ਕਦਮ ‘ਤੇ ਕੰਮ ਕਰਨ ਲਈ ਤਿਆਰ ਹਨ ਅਤੇ ਇਸ ਵਾਰ ਪਾਰਟੀ ਦਾ ਰਸਤਾ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਪਾਰਟੀ ਦੇ ਮੈਂਬਰਾਂ ਦੀ ਗਿਣਤੀ 12 ਹਜ਼ਾਰ ਤੋਂ ਵੀ ਘੱਟ ਸੀ। ਉਦੋਂ ਤੋਂ ਹੁਣ ਤੱਕ ਪਾਰਟੀ ਨੇ ਲਗਾਤਾਰ ਵਿਕਾਸ ਕੀਤਾ ਹੈ। ਸਮਾਜ ਦੇ ਹਰ ਵਰਗ ਨੇ ਉਸਦਾ ਸਾਥ ਦਿੱਤਾ ਹੈ ਅਤੇ ਪਾਰਟੀ ਚੋਣਾਂ ਵਿਚ ਵੱਡੀ ਜਿੱਤ ਵੱਲ ਵਧ ਰਹੀ ਹੈ। ਜਦੋਂ ਤੋਂ ਪੈਟਰਿਕ ਓਨਟਾਰੀਓ ਪੀਸੀ ਪਾਰਟੀ ਦੇ ਪ੍ਰਧਾਨ ਬਣੇ ਹਨ, ਉਦੋਂ ਤੋਂ ਪਾਰਟੀ 5 ਉਪ ਚੋਣਾਂ ਜਿੱਤ ਚੁੱਕੀ ਹੈ। ਰਿਕ ਡਿਕਸਟਰਾ ਦਾ ਕਹਿਣਾ ਹੈ ਕਿ 2015 ਵਿਚ ਜਦ ਪੈਟਰਿਕ ਪਾਰਟੀ ਦੇ ਪ੍ਰਧਾਨ ਬਣੇ ਸਨ ਤਾਂ ਉਨ੍ਹਾਂ ਨੇ ਮੈਂਬਰਾਂ ਦੀ ਸੰਖਿਆ ਇਕ ਲੱਖ ਤੋਂ ਜ਼ਿਆਦਾ ਕਰਨ ਦਾ ਟੀਚਾ ਮਿਥਿਆ ਸੀ। ਅਸੀਂ ਉਸ ਟੀਚੇ ਦੀ ਦੁੱਗਣਾ ਕਰਕੇ ਹਾਸਲ ਕੀਤਾ ਹੈ। ਸਾਡੀ ਪਾਰਟੀ ਨੇ ਜੀਟੀਏ ਵਿਚ ਸ਼ਾਨਦਾਰ ਵਾਧਾ ਹਾਸਲ ਕੀਤਾ ਹੈ। ਮਿਸੀਸਾਗਾ ਈਸਟ ਵਿਚ ਪਹਿਲਾਂ ਸਾਡੇ ਸਿਰਫ 40 ਮੈਂਬਰ ਹੀ ਸਨ, ਜੋ ਹੁਣ ਵਧ ਕੇ 6000 ਹੋ ਗਏ ਹਨ। ਮਰਖਮ ਵਿਚ ਮੈਂਬਰਾਂ ਦੀ ਸੰਖਿਆ 60 ਤੋਂ ਵਧ ਕੇ 5300 ਤੱਕ ਪਹੁੰਚ ਗਈ ਹੈ। ਰਿਕ ਨੇ ਦੱਸਿਆ ਕਿ ਇਹ ਨਵੇਂ ਮੈਂਬਰ ਪਾਰਟੀ ਦੀ ਜਿੱਤ ਦਾ ਆਧਾਰ ਤਿਆਰ ਕਰ ਚੁੱਕੇ ਹਨ ਅਤੇ ਉਹ ਲਗਾਤਾਰ ਲੋਕਾਂ ਨਾਲ ਸੰਪਰਕ ਕਰਕੇ ਪਾਰਟੀ ਨੂੰ ਵੋਟ ਦੇਣ ਲਈ ਕਹਿ ਰਹੇ ਹਨ। ਉਥੇ ਓਨਟਾਰੀਓ ਲਿਬਰਲ ਪਾਰਟੀ ਦੇ ਮੈਂਬਰਾਂ ਦੀ ਸੰਖਿਆ ਹੁਣ ਸਿਰਫ 18000 ਮੈਂਬਰਾਂ ਤੱਕ ਹੀ ਸੀਮਤ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …